Twitter ਚੀਫ਼ ਬਣਦੇ ਹੀ ਐਕਸ਼ਨ 'ਚ ਐਲਨ ਮਸਕ, CEO ਸਣੇ 4 ਅਧਿਕਾਰੀਆਂ ਦੀ ਕੀਤੀ ਛੁੱਟੀ
Twitter ਚੀਫ਼ ਬਣਦੇ ਹੀ ਐਕਸ਼ਨ 'ਚ ਐਲਨ ਮਸਕ, CEO ਸਣੇ 4 ਅਧਿਕਾਰੀਆਂ ਦੀ ਕੀਤੀ ਛੁੱਟੀ
Twitter: ਟੇਸਲਾ ਕੰਪਨੀ ਦੇ ਮਾਲਕ Elon musk ਟਵਿਟਰ ਦੇ ਮਾਲਕ ਬਣ ਗਏ ਹਨ। ਐਲੋਨ ਮਸਕ ਨੇ ਆਪਣੇ ਟਵਿੱਟਰ ਬਾਇਓ ਵਿੱਚ ਪਲੇਟਫਾਰਮ ਦੇ ਮੁਖੀ ਹੋਣ ਦਾ ਜ਼ਿਕਰ ਕੀਤਾ ਹੈ। ਇਸ ਦੌਰਾਨ ਹੁਣ ਖ਼ਬਰ ਹੈ ਕਿ ਟਵਿਟਰ ਦੇ ਸੀਈਓ ਪਰਾਗ ਅਗਰਵਾਲ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਸੀਈਓ ਪਰਾਗ ਅਗਰਵਾਲ ਦੇ ਨਾਲ ਪਾਲਿਸੀ ਚੀਫ ਵਿਜੇ ਗਡਡੇ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਰਾਗ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਵੀ ਸੈਨ ਫਰਾਂਸਿਸਕੋ ਹੈੱਡਕੁਆਰਟਰ ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਵਿੱਚ ਸੀਐਫਓ ਨੇਡ ਸੇਗਲ ਵੀ ਸ਼ਾਮਲ ਹਨ। ਦਰਅਸਲ, 13 ਅਪ੍ਰੈਲ ਨੂੰ ਐਲੋਨ ਮਸਕ ਨੇ ਟਵਿਟਰ ਨੂੰ ਖਰੀਦਣ ਦਾ ਐਲਾਨ ਕੀਤਾ ਸੀ। ਉਸਨੇ ਇਸ ਪਲੇਟਫਾਰਮ ਨੂੰ $54.2 ਪ੍ਰਤੀ ਸ਼ੇਅਰ ਦੀ ਦਰ ਨਾਲ $44 ਬਿਲੀਅਨ ਵਿੱਚ ਖਰੀਦਣ ਦੀ ਪੇਸ਼ਕਸ਼ ਕੀਤੀ।
ਇਸ ਦੇ ਨਾਲ ਹੀ, ਅਮਰੀਕੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਟਵਿਟਰ ਦੇ ਸੀਈਓ ਪਰਾਗ ਅਗਰਵਾਲ, ਸੀਐਫਓ ਨੇਡ ਸੇਗਲ ਸਮੇਤ ਲੀਗਲ ਅਫੇਅਰ-ਪਾਲਿਸੀ ਹੈੱਡ ਵਿਜੇ ਗੱਡੇ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਖ਼ਬਰ ਇਹ ਵੀ ਹੈ ਕਿ ਜਿਸ ਸਮੇਂ ਟਵਿੱਟਰ ਨਾਲ ਐਲੋਨ ਮਸਕ ਦੀ ਡੀਲ ਹੋ ਰਹੀ ਸੀ, ਉਸ ਸਮੇਂ ਪਰਾਗ ਅਗਰਵਾਲ ਅਤੇ ਨੇਡ ਸੇਗਲ ਦਫ਼ਤਰ ਵਿੱਚ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਫ਼ਤਰ ਤੋਂ ਬਾਹਰ ਕੱਢ ਦਿੱਤਾ ਗਿਆ।