MCD ਚੋਣਾਂ 'ਚ ਟਿਕਟ ਨਾ ਮਿਲੀ - AAP ਦੇ ਸਾਬਕਾ ਕੌਂਸਲਰ ਦਾ High Voltage Drama

MCD ਚੋਣਾਂ 'ਚ ਟਿਕਟ ਨਾ ਮਿਲੀ - AAP ਦੇ ਸਾਬਕਾ ਕੌਂਸਲਰ ਦਾ High Voltage Drama 

ਟਾਵਰ 'ਤੇ ਚੜ੍ਹੇ AAP ਕੌਂਸਲਰ ਦਾ ਹੰਗਾਮਾ
MCD ਚੋਣਾਂ 'ਚ ਟਿਕਟ ਨਾ ਮਿਲਣ 'ਤੇ ਨਾਰਾਜ਼
ਪਾਰਟੀ 'ਤੇ ਲਗਾਏ ਗੰਭੀਰ ਇਲਜ਼ਾਮ

'ਆਪ' ਕੌਂਸਲਰ ਦੀ ਹਾਈ ਟੈਂਸ਼ਨ ਵਾਇਰ ਟਾਵਰ 'ਤੇ ਚੜ੍ਹਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਐਮਸੀਡੀ ਚੋਣਾਂ ਲੜਨ ਲਈ ਟਿਕਟ ਨਾ ਮਿਲਣ 'ਤੇ 'ਆਪ' ਕੌਂਸਲਰ ਹਸੀਬ-ਉਲ-ਹਸਨ ਨੇ ਟਾਵਰ 'ਤੇ ਚੜ੍ਹ ਕੇ ਹੰਗਾਮਾ ਕੀਤਾ ਅਤੇ ਪਾਰਟੀ 'ਤੇ ਪੈਸੇ ਲੈ ਕੇ ਟਿਕਟਾਂ ਦੀ ਅਦਲਾ-ਬਦਲੀ ਕਰਨ ਦਾ ਦੋਸ਼ ਲਾਇਆ।ਦਿੱਲੀ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ 'ਆਪ' ਨੇ ਸਾਰੇ 250 ਵਾਰਡਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। 'ਆਪ' ਨੇ ਇਸ MCD ਚੋਣ 'ਚ ਕਈ ਮੌਜੂਦਾ ਕੌਂਸਲਰਾਂ ਨੂੰ ਟਿਕਟਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪਾਰਟੀ ਦੇ ਉਮੀਦਵਾਰ ਬਣਨ ਦੇ ਸੁਪਨੇ ਦੇਖ ਰਹੇ ਕੁਝ ਆਗੂਆਂ ਨੂੰ ਵੀ ਟਿਕਟਾਂ ਨਹੀਂ ਮਿਲੀਆਂ।ਅਜਿਹੇ 'ਚ ਇਨ੍ਹਾਂ ਆਗੂਆਂ ਦੀ ਪਾਰਟੀ ਪ੍ਰਤੀ ਨਰਾਜ਼ਗੀ ਸਾਹਮਣੇ ਆਉਣ ਲੱਗੀ ਹੈ।  

JOIN US ON

Telegram
Sponsored Links by Taboola