America Natural disaster : ਅਮਰੀਕਾ 'ਚ ਕੁਦਰਤ ਦਾ ਕਹਿਰ, ਭਿਆਨਕ ਤੂਫਾਨ,ਬਾਰਸ਼ ਤੇ ਬਰਫਬਾਰੀ ਨੇ ਮਚਾਈ ਤਬਾਹੀ
America Natural disaster : ਅਮਰੀਕਾ 'ਚ ਕੁਦਰਤ ਦਾ ਕਹਿਰ, ਭਿਆਨਕ ਤੂਫਾਨ,ਬਾਰਸ਼ ਤੇ ਬਰਫਬਾਰੀ ਨੇ ਮਚਾਈ ਤਬਾਹੀ
#america #heavyrain #snowfall #bombcyclone #abpsanjha
ਅਮਰੀਕਾ ਵਿੱਚ ਕੁਦਰਤ ਦਾ ਕਹਿਰ ਵਰ੍ਹ ਰਿਹਾ ਹੈ। ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਭਿਆਨਕ ਤੂਫਾਨ ਮਗਰੋਂ ਕੈਲੀਫੋਰਨੀਆ ਦੇ ਵਧੇਰੇ ਹਿੱਸਿਆਂ ’ਚ ਭਾਰੀ ਮੀਂਹ ਪਿਆ ਤੇ ਬਰਫਬਾਰੀ ਹੋਈ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਕਈ ਰਾਜਮਾਰਗ ਬੰਦ ਹੋ ਗਏ ਜਦਕਿ ਕਈ ਇਲਾਕਿਆਂ ’ਚ ਦੋ ਫੁੱਟ ਤੱਕ ਬਰਫ ਪੈਣ ਦੀ ਚਿਤਾਵਨੀ ਹੈ।
ਸੈਕਰਾਮੈਂਟੋ ’ਚ ਕੌਮੀ ਮੌਸਮ ਸੇਵਾ ਨੇ ਬਰਫ਼ ਨਾਲ ਢਕੇ ਪਹਾੜੀ ਰਾਹਾਂ ’ਤੇ ਟਰੈਫਿਕ ਦੀਆਂ ਤਸਵੀਰਾਂ ਸਾਂਝਾ ਕੀਤੀਆਂ ਤੇ ਵਾਹਨ ਚਾਲਕਾਂ ਨੂੰ ਜੋਖ਼ਮ ਭਰੇ ਹਾਲਾਤ ਬਾਰੇ ਚਿਤਾਵਨੀ ਦਿੱਤੀ ਹੈ | ਵਿਭਾਗ ਅਨੁਸਾਰ ਹੜ੍ਹਾਂ ਤੇ ਪਹਾੜ ਖਿਸਕਣ ਕਾਰਨ ਉੱਤਰੀ ਕੈਲੀਫੋਰਨੀਆ ’ਚ ਸੜਕਾਂ ਦੇ ਕੁਝ ਹਿੱਸੇ ਬੰਦ ਹੋ ਗਏ ਹਨ।ਸੈਕਰਾਮੈਂਟੋ ਕਾਊਂਟੀ ਨੇ ਵਿਲਟਨ ਦੇ ਲੋਕਾਂ ਨੂੰ ਹੜ੍ਹਾਂ ਦੀ ਚਿਤਾਵਨੀ ਦਿੰਦਿਆਂ ਇਲਾਕਾ ਖਾਲੀ ਕਰਨ ਦੀ ਅਪੀਲ ਕੀਤੀ ਹੈ।
ਸੈਕਰਾਮੈਂਟੋ ਨਿਗਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਿਜਲੀ ਸਪਲਾਈ ਠੱਪ ਹੋਣ ਕਾਰਨ 1.53 ਲੱਖ ਲੋਕ ਪ੍ਰਭਾਵਿਤ ਹੋਏ ਹਨ। ਨਿਗਮ ਨੇ ਦੱਸਿਆ ਕਿ ਉਨ੍ਹਾਂ ਦੇ ਮੁਲਾਜ਼ਮ ਇਸ ਭਿਆਨਕ ਬਰਫੀਲੇ ਤੂਫਾਨ ਤੋਂ ਪੀੜਤ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਬਿਜਲੀ ਸਪਲਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੌ
ਦੂਜੇ ਪਾਸੇ ਸਾਂ ਫਰਾਂਸਿਸਕੋ ’ਚ 5 ਇੰਚ ਤੱਕ ਮੀਂਹ ਪਿਆ ਹੈ ਜੋ ਨਵੰਬਰ 1994 ਤੋਂ ਬਾਅਦ ਪਿਆ ਸਭ ਤੋਂ ਵੱਧ ਮੀਂਹ ਹੈ। ਵਿਭਾਗ ਨੇ ਕਿਹਾ ਕਿ ਮੀਂਹ ਲਗਾਤਾਰ ਪੈ ਰਿਹਾ ਹੈ ਤੇ ਤਿੰਨ ਦਹਾਕੇ ਪੁਰਾਣਾ ਮੀਂਹ ਦਾ ਰਿਕਾਰਡ ਟੁੱਟਣ ਦਾ ਖਦਸ਼ਾ ਹੈ। ਸਾਂ ਫਰਾਂਸਿਸਕੋ ਦੀਆਂ ਸੜਕਾਂ ’ਤੇ ਚਿੱਕੜ ਭਰੇ ਵਗਦੇ ਪਾਣੀ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਨਸ਼ਰ ਹੋਈਆਂ ਹਨ। ਸੋ ਅਮਰੀਕਾ 'ਚ ਕੁਦਰਤ ਦਾ ਕਹਿਰ ਬਰਸ ਰਿਹਾ ਹੈ | ਜਿਥੇ ਭਿਆਨਕ ਤੂਫਾਨ,ਬਾਰਸ਼ ਤੇ ਬਰਫਬਾਰੀ ਨੇ ਮਚਾਈ ਤਬਾਹੀ
Subscribe Our Channel: ABP Sanjha https://www.youtube.com/channel/UCYGZ... Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...