ਭਾਰਤ 'ਚ 1 ਅਕਤੂਬਰ ਤੋਂ ਸ਼ੁਰੂ ਹੋਣਗੀਆਂ 5G ਸੇਵਾਵਾਂ

Continues below advertisement

PM Narendra Modi WIll Launch 5G: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10 ਵਜੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 5ਜੀ (5G) ਸੇਵਾਵਾਂ ਦੀ ਸ਼ੁਰੂਆਤ ਕਰਨਗੇ। ਇਹ ਭਾਰਤ ਲਈ ਇੱਕ ਖਾਸ ਪਲ ਹੋਵੇਗਾ ਅਤੇ ਦੇਸ਼ ਤਕਨਾਲੋਜੀ ਦੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰੇਗਾ। ਇਹ ਲਾਂਚ ਇੰਡੀਅਨ ਮੋਬਾਈਲ ਕਾਨਫਰੰਸ (IMC) ਦੇ ਛੇਵੇਂ ਐਡੀਸ਼ਨ ਵਿੱਚ ਹੋਵੇਗਾ, ਜਿਸਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਸ ਵਾਰ IMC 2022 ਅੱਜ ਤੋਂ 4 ਅਕਤੂਬਰ ਤੱਕ ਆਯੋਜਿਤ ਕੀਤਾ ਜਾਵੇਗਾ ਅਤੇ ਇਸਦਾ ਥੀਮ "ਨਿਊ ਡਿਜੀਟਲ ਯੂਨੀਵਰਸ" ਹੋਵੇਗਾ। ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਦੂਰਸੰਚਾਰ ਸਪੈਕਟਰਮ ਨਿਲਾਮੀ ਵਿੱਚ ਰਿਕਾਰਡ 1.5 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ। ਇਸ 'ਚ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਜੀਓ ਨੇ 87,946.93 ਕਰੋੜ ਰੁਪਏ ਦੀ ਬੋਲੀ ਲਗਾ ਕੇ ਵੇਚੇ ਗਏ ਸਾਰੇ Spectrum ਦਾ ਲਗਪਗ ਅੱਧਾ ਹਿੱਸਾ ਹਾਸਲ ਕਰ ਲਿਆ ਹੈ।

Continues below advertisement

JOIN US ON

Telegram