AAP in Himachal Pradesh: 31 ਅਗਸਤ ਨੂੰ ਪਾਲਮਪੁਰ 'ਚ Sisodia ਅਤੇ ਸੀਐਮ Bhagwant Mann ਕਰ ਸਕਦੇ ਇਹ ਐਲਾਨ

Continues below advertisement

ਸਿੱਖਿਆ ਅਤੇ ਸਿਹਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ (ਆਪ) 31 ਅਗਸਤ ਨੂੰ ਹਿਮਾਚਲ ਦੇ ਲੋਕਾਂ ਨੂੰ ਤੀਜੀ ਵਾਰ ਗਾਰੰਟੀ ਦੇਣ ਦੀ ਤਿਆਰੀ ਕਰ ਰਹੀ ਹੈ। 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਾੜੀ ਸੂਬੇ 'ਚ ਗਾਰੰਟੀ ਦੀ ਕਮਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਕੇਜਰੀਵਾਲ ਅਤੇ ਸਿਸੋਦੀਆ ਦੇ ਨਾਲ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਸ਼ਾਮਿਲ ਹੋਣਗੇ। ਅਸਲ 'ਚ 'ਆਪ' ਸਰਕਾਰ ਦੀ ਤੀਜੀ ਗਾਰੰਟੀ ਹਿਮਾਚਲ ਦੇ ਪਾਲਮਪੁਰ 'ਚ ਦਿੱਤੀ ਜਾਵੇਗੀ।

ਤੀਜੀ ਗਾਰੰਟੀ ਕੀ ਹੋਵੇਗੀ

ਬਿਜਲੀ, ਪਾਣੀ ਹਿਮਾਚਲ ਦੇ ਲੋਕਾਂ ਲਈ ਅਗਲੀ ਗਰੰਟੀ ਬਣ ਸਕਦੇ ਹਨ। ਉਂਝ ਤਾਂ ਗੁਜਰਾਤ ਵਿੱਚ ਨੌਜਵਾਨਾਂ ਅਤੇ ਔਰਤਾਂ ਨੂੰ ਵੀ ਵੱਖਰੀ ਗਰੰਟੀ ਦਿੱਤੀ ਗਈ ਹੈ। ਪਾਰਟੀ ਇਸੇ ਤਰਜ਼ 'ਤੇ ਹਿਮਾਚਲ 'ਚ ਵੀ ਕਈ ਗਾਰੰਟੀ ਦੇਵੇਗੀ। ਸ਼ਿਮਲੇ ਤੋਂ ਸਿੱਖਿਆ ਲਈ ਪਹਿਲੀ ਗਾਰੰਟੀ ਦਿੱਤੀ ਗਈ ਸੀ। ਦੂਜੀ ਗਾਰੰਟੀ ਊਨਾ ਤੋਂ ਸਿਹਤ ਦੀ ਦਿੱਤੀ ਗਈ।

Continues below advertisement

JOIN US ON

Telegram