ABP Sanjha ਦੇ ਕੈਮਰਾਮੈਨ ਸਿਕੰਦਰ ਦੀ ਸਿਹਤ 'ਚ ਸੁਧਾਰ, ਐਨਕਾਊਂਟਰ ਦੀ ਕਵਰੇਜ ਦੌਰਾਨ ਲੱਗੀ ਸੀ ਗੋਲੀ
ਅੰਮ੍ਰਿਤਸਰ ਚ ਹੋਏ ਐਨਕਾਊਂਟਰ ਦੀ ਕਵਰਜੇ ਦੌਰਾਨ ਜ਼ਖਮੀ ਹੋਏ abp ਸਾਂਝਾ ਦੇ ਕੈਮਰਾਮੈਨ ਸਿਕੰਦਰ ਖਤਰੇ ਤੋਂ ਬਾਹਰ ਨੇ...ਕਵਰੇਜ ਦੌਰਾਨ ਸਿਕੰਦਰ ਦੇ ਪੈਰ ਚ AK-47 ਦੀ ਗੋਲੀ ਲੱਗੀ ਸੀ....ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਚ ਸਿਕੰਦਰ ਦੀ ਸਫਲ ਸਰਜਰੀ ਹੋਈ...ਜਿਸ ਤੋਂ ਬਾਅਦ ਉਨਾਂ ਦੀ ਸਿਹਤ ਚ ਸੁਧਾਰ ਹੈ...ਹਾਲਾਂਕਿ ਅਜੇ ਵੀ ਉਨਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ICU ਚ ਹੀ ਰੱਖਿਆ ਗਿਆ ਹੈ....ਕਰੀਬ ਦੋ ਢਾਈ ਘੰਟੇ ਤੱਕ ਸਿਕੰਦਰ ਦੀ ਸਰਜਰੀ ਚੱਲੀ...ਜਿਸ ਤੋਂ ਬਾਅਦ ਉਨਾਂ ਦੇ ਪੈਰ ਚੋਂ ਗੋਲੀ ਕੱਢ ਲਈ ਗਈ...ਫਿਲਹਾਲ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਨੇ...ਅਤੇ ਉਨਾਂ ਦੀ ਸਿਹਤ ਪਹਿਲਾਂ ਨਾਲੋਂ ਠੀਕ ਹੈ...ਬੁੱਧਵਾਰ ਨੂੰ ਕੈਮਰਾਮੈਨ ਸਿਕੰਦਰ ਪੰਜਾਬ ਪੁਲਿਸ ਵੱਲੋਂ ਸਰਹੱਦੀ ਪਿੰਡ ਭਕਨਾ ਕਲਾਂ ਚ ਚਲਾਏ ਔਪ੍ਰੇਸ਼ਨ ਦੀ ਕਵਰੇਜ ਲਈ ਗਏ ਸਨ....ਪੂਰੀ ਜਾਂਬਾਜ਼ੀ ਨਾਲ ਆਪਣੀ ਡਿਊਟੀ ਨਿਭਾ ਰਹੇ ਸਨ.. ਪੁਲਿਸ ਤੇ ਸ਼ੂਟਰਾਂ ਵਿਚਾਲੇ ਲਗਾਤਾਰ ਗੋਲੀਬਾਰੀ ਹੋ ਰਹੀ ਸੀ...ਇਸ ਦੌਰਾਨ ਇੱਕ ਗੋਲੀ ਕਵਰੇਜ ਕਰ ਰਹੇ ਕੈਮਰਾਮੈਨ ਸਿਕੰਦਰ ਦੇ ਪੈਰ ਚ ਆ ਕੇ ਲੱਗੀ ਅਤੇ ਉਹ ਜ਼ਖਮੀ ਹੋ ਗਏ...ਉਨਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ....ਜਿੱਥੇ ਐਕਸ-ਰੇਅ ਦੌਰਾਨ ਪਤਾ ਲੱਗਾ ਕਿ ਉਨਾਂ ਦੇ ਪੈਰ ਚ AK-47 ਦੀ ਗੋਲੀ ਲੱਗੀ ਹੈ.. ਵੀਰਵਾਰ ਨੂੰ ਡਾਕਟਰਾਂ ਨੇ ਕਰੀਬ 2- ਢਾਈ ਘੰਟੇ ਦੀ ਸਫਲ ਸਰਜਰੀ ਤੋਂ ਬਾਅਦ ਗੋਲੀ ਉਨਾਂ ਦੇ ਪੈਰ ਚੋਂ ਕੱਢੀ..ਫਿਲਹਾਲ ਸਿਕੰਦਰ ਦੀ ਸਿਹਤ ਚ ਸੁਧਾਰ ਹੈ