ਬਾਬਾ ਸਦੀਕੀ ਕਤਲ ਮਾਮਲੇ 'ਚ ਲੁਧਿਆਣਾ ਤੋਂ ਆਰੋਪੀ ਗ੍ਰਿਫਤਾਰ

ਬਾਬਾ ਸਦੀਕੀ ਕਤਲ ਮਾਮਲੇ 'ਚ ਲੁਧਿਆਣਾ ਤੋਂ ਆਰੋਪੀ ਗ੍ਰਿਫਤਾਰ

ਬਾਬਾ ਸਦੀਕੀ ਕਤਲ ਕਾਂਡ ਨਾਲ ਪੰਜਾਬ ਦਾ ਸਬੰਧ ਸਾਹਮਣੇ ਆਇਆ ਹੈ। ਹਾਲ ਹੀ 'ਚ ਪੁਲਸ ਨੇ ਜਲੰਧਰ ਦੇ ਦਿਹਾਤੀ ਖੇਤਰ 'ਚ ਰਹਿਣ ਵਾਲੇ ਜ਼ੀਸ਼ਾਨ ਨਾਂ ਦੇ ਨੌਜਵਾਨ ਦੇ ਨਾਂ ਦਾ ਖੁਲਾਸਾ ਕੀਤਾ ਸੀ। ਜਿਸ ਸਬੰਧੀ ਮੁੰਬਈ ਪੁਲਿਸ ਨੇ ਜਲੰਧਰ 'ਚ ਛਾਪੇਮਾਰੀ ਕੀਤੀ ਸੀ। ਹੁਣ ਇਸ ਕਤਲ ਦਾ ਲੁਧਿਆਣਾ ਨਾਲ ਸਬੰਧ ਸਾਹਮਣੇ ਆਇਆ ਹੈ।

ਮੁੰਬਈ ਪੁਲਿਸ, ਸੀਆਈਏ-2 ਅਤੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਮਿਲ ਕੇ ਇਸ ਮਾਮਲੇ ਵਿੱਚ ਇੱਕ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਜੀਤ ਕੁਮਾਰ ਉਰਫ਼ ਬੱਬੂ ਵਜੋਂ ਹੋਈ ਹੈ।

ਬੱਬੂ ਨੂੰ  ਸੀਆਈਏ-2 ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਥਾਣਾ ਜਮਾਲਪੁਰ ਦੇ ਸੁੰਦਰ ਨਗਰ ਇਲਾਕੇ ਤੋਂ ਗਿਰਫਤਾਰ ਹੈ।

 

JOIN US ON

Telegram
Sponsored Links by Taboola