Agnipath Scheme Protest: ਅਗਨੀਪਥ 'ਤੇ ਨਹੀਂ ਰੁਕ ਰਿਹਾ ਸੰਗਰਾਮ, ਪਲਵਲ, ਬੱਲਬਗੜ੍ਹ 'ਚ ਬੰਦ, ਇੰਟਰਨੈੱਟ ਤੇ SMS ਬੰਦ, ਧਾਰਾ 144 ਲਾਗੂ
Haryana Agnipath Scheme Protest: ਹਰਿਆਣਾ 'ਚ ਅਗਨੀਪਥ ਯੋਜਨਾ ਮਾਮਲੇ ਵਿੱਚ ਭੜਕੀ ਹਿੰਸਾ ਦੀ ਜਾਂਚ ਲਈ ਦੋ ਵਿਸ਼ੇਸ਼ ਜਾਂਚ ਟੀਮਾਂ (SITs) ਦਾ ਗਠਨ ਕੀਤਾ ਗਿਆ ਹੈ। ਇੱਕ ਐਫਆਈਆਰ ਪਲਵਲ ਕੈਂਪ ਥਾਣੇ ਵਿੱਚ, ਦੂਜੀ ਸਿਟੀ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਹੈ। ਆਵਾਜਾਈ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਇੱਕ ਵੱਖਰੀ ਐਫਆਈਆਰ ਦਰਜ ਕੀਤੀ ਗਈ ਸੀ।