ਅਨੁਰਾਗ ਠਾਕੁਰ ਨੇ ਲੋਕਾਂ ਨੂੰ ਕੀਤੀ ਅਪੀਲ, ਘਰਾਂ 'ਚ ਲਹਿਰਾਓ ਤਿਰੰਗਾ

Continues below advertisement

ਸ਼ਿਮਲਾ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਲੋਕਾਂ ਨੂੰ ਘਰਾਂ ਵਿੱਚ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਹੈ। ਮੰਗਲਵਾਰ ਨੂੰ ਸ਼ਿਮਲਾ ਦੇ ਸਟੇਟ ਗੈਸਟ ਹਾਊਸ ਪੀਟਰਹਾਫ 'ਚ ਉਨ੍ਹਾਂ ਕਿਹਾ ਕਿ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰ ਰਿਹਾ ਹੈ ਅਤੇ ਦੇਸ਼ ਜਸ਼ਨ ਮਨਾ ਰਿਹਾ ਹੈ। 13 ਤੋਂ 15 ਅਗਸਤ ਤੱਕ ਹੋਣ ਵਾਲੇ ਇਸ ਤਿਉਹਾਰ ਵਿੱਚ ਸੂਬੇ ਅਤੇ ਦੇਸ਼ ਦੇ ਸਮੂਹ ਨਾਗਰਿਕਾਂ ਨੂੰ ਅੱਗੇ ਆ ਕੇ ਆਪਣੇ ਘਰਾਂ 'ਤੇ ਤਿਰੰਗਾ ਲਹਿਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ 9 ਅਗਸਤ ਹੈ ਜਿਸ ਨੂੰ ਅਗਸਤ ਕ੍ਰਾਂਤੀ ਦਿਵਸ ਵਜੋਂ ਜਾਣਿਆ ਜਾਂਦਾ ਹੈ, ਜਦੋਂ ਸਾਡੇ ਆਜ਼ਾਦੀ ਘੁਲਾਟੀਆਂ ਨੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਸੀ। ਆਓ ਇਕੱਠੇ ਹੋ ਕੇ ਆਪਣੇ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਨੂੰ ਯਾਦ ਕਰੀਏ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਰਾਸ਼ਟਰਮੰਡਲ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ, ਅਸੀਂ ਵੇਟ ਲਿਫਟਿੰਗ ਤੋਂ ਲੈ ਕੇ ਐਥਲੈਟਿਕਸ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਸਾਡੇ ਸਮੁੱਚੇ ਪ੍ਰਦਰਸ਼ਨ ਵਿੱਚ ਸੁਧਾਰ ਹੋਇਆ ਹੈ। ਨੇ ਕਿਹਾ ਕਿ ਭਾਰਤ ਨੇ 61 ਤਗਮੇ ਜਿੱਤੇ ਹਨ ਅਤੇ ਰੇਸ ਮੁਕਾਬਲਿਆਂ 'ਚ ਵੀ ਅਸੀਂ ਕੀਨੀਆ 'ਤੇ ਹਾਵੀ ਰਹੇ ਹਾਂ। ਭਾਰਤ ਮਜ਼ਬੂਤ ​​ਅਤੇ ਬਿਹਤਰ ਹੋ ਰਿਹਾ ਹੈ ਅਤੇ ਅਸੀਂ ਇੱਕ ਨਵੇਂ ਭਾਰਤ ਵੱਲ ਵਧ ਰਹੇ ਹਾਂ।

Continues below advertisement

JOIN US ON

Telegram