ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ 'ਚ ਦੋ ਘਰਾਂ ਦੀ ਕੁਰਕੀ
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ 'ਚ ਦੋ ਘਰਾਂ ਦੀ ਕੁਰਕੀ
ਜੰਮੂ-ਕਸ਼ਮੀਰ ਪੁਲਿਸ ਨੇ ਪੁਲਵਾਮਾ ਅਤੇ ਕੁਲਗਾਮ ਜ਼ਿਲਿਆਂ 'ਚ ਦੋ ਰਿਹਾਇਸ਼ੀ ਮਕਾਨਾਂ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ 'ਚ ਕੁਰਕ ਕੀਤਾ ਗਿਆ ਹੈ।
ਕੁਲਗਾਮ ਘਰ ਇੱਕ ਮੁੱਠਭੇੜ ਦਾ ਸਥਾਨ ਸੀ ਜਿਸ ਵਿੱਚ ਉਪ ਪੁਲਿਸ ਸੁਪਰਡੈਂਟ ਅਮਨ ਕੁਮਾਰ ਠਾਕੁਰ ਅਤੇ ਇੱਕ ਫੌਜੀ ਜਵਾਨ 2019 ਵਿੱਚ ਮਾਰੇ ਗਏ ਸਨ।
ਪੁਲਵਾਮਾ ਵਿੱਚ ਦੂਜਾ ਘਰ ਉਹ ਸੀ ਜਿੱਥੇ ਹਿਜ਼ਬੁਲ ਮੁਜਾਹਿਦੀਨ ਕਮਾਂਡਰ ਰਿਆਜ਼ ਨਾਇਕੂ ਨੂੰ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ।
ਪੁਲਿਸ ਬੁਲਾਰੇ ਨੇ ਦੱਸਿਆ ਕਿ ਕਿਓਂਕਿ ਜਾਂਚ ਤੋਂ ਇਹ ਸਾਬਤ ਹੋਇਆ ਹੈ ਕਿ ਘਰ ਦੀ ਵਰਤੋਂ ਅੱਤਵਾਦੀਆਂ ਨੂੰ ਪਨਾਹ ਦੇਣ ਲਈ ਕੀਤੀ ਜਾਂਦੀ ਸੀ।
ਇਸ ਲਈ ਕਾਨੂੰਨੀ ਪ੍ਰਵਾਨਗੀ ਲੈਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ