Ayodhya Diwali World Record | ਅਯੁੱਧਿਆ 'ਚ 22 ਲੱਖ ਤੋਂ ਵੱਧ ਦੀਵੇ ਜਗਾ ਕੇ ਬਣਾਇਆ ਗਿਆ ਵਿਸ਼ਵ ਰਿਕਾਰਡ
Ayodhya Diwali World Record | ਅਯੁੱਧਿਆ 'ਚ 22 ਲੱਖ ਤੋਂ ਵੱਧ ਦੀਵੇ ਜਗਾ ਕੇ ਬਣਾਇਆ ਗਿਆ ਵਿਸ਼ਵ ਰਿਕਾਰਡ
#Ayodhya #Diwlai #worldrecord #abplive
ਦੀਪ ਉਤਸਵ ਦੌਰਾਨ ਅਯੁੱਧਿਆ ਵਿੱਚ ਸਰਯੂ ਨਦੀ ਦੇ ਕਿਨਾਰਿਆਂ ਨੂੰ 22 ਲੱਖ ਤੋਂ ਵੱਧ ਦੀਵਿਆਂ ਨਾਲ ਜਗਮਗਾਇਆ ਗਿਆ। ਦੀਵਾਲੀ ਤੋਂ ਇਕ ਦਿਨ ਪਹਿਲਾਂ ਸਰਯੂ ਦੇ ਕੰਢੇ 'ਤੇ ਇਹ ਨਵਾਂ ਵਿਸ਼ਵ ਰਿਕਾਰਡ ਬਣਿਆ।
25 ਹਜ਼ਾਰ ਵਾਲੰਟੀਅਰਾਂ ਨੇ ਨਦੀ ਦੇ ਕੰਢੇ ਰਾਮ ਕੀ ਪੈਦੀ ਦੇ 51 ਘਾਟਾਂ 'ਤੇ ਦੀਵੇ ਜਗਾਏ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 6.47 ਲੱਖ ਹੋਰ ਦੀਵੇ ਜਗਾਏ ਗਏ।
ਦੱਸਿਆ ਜਾ ਰਿਹਾ ਹੈ ਕਿ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਪ੍ਰਤੀਨਿਧਾਂ ਨੇ ਡਰੋਨ ਦੀ ਮਦਦ ਨਾਲ ਦੀਵਿਆਂ ਦੀ ਗਿਣਤੀ ਕੀਤੀ ਅਤੇ ਇਸ ਨੂੰ ਵਿਸ਼ਵ ਰਿਕਾਰਡ ਦਾ ਦਰਜਾ ਦਿੱਤਾ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਤੋਂ ਸਰਟੀਫਿਕੇਟ ਮਿਲਣ 'ਤੇ ਸਾਰਿਆਂ ਨੂੰ ਵਧਾਈ ਦਿੱਤੀ ਹੈ।
2017 ਵਿੱਚ, ਜਦੋਂ ਭਾਜਪਾ ਉੱਤਰ ਪ੍ਰਦੇਸ਼ ਵਿੱਚ ਸੱਤਾ ਵਿੱਚ ਆਈ, ਤਾਂ ਅਯੁੱਧਿਆ ਵਿੱਚ 1.71 ਲੱਖ ਦੀਵੇ ਜਗਾਏ ਗਏ। ਉਦੋਂ ਤੋਂ ਹੀ ਦੀਪ ਉਤਸਵ ਇੱਕ ਪ੍ਰਮੁੱਖ ਸਮਾਗਮ ਬਣ ਗਿਆ ਹੈ।
ਦੱਸਿਆ ਗਿਆ ਕਿ 2018 ਵਿੱਚ 3.01 ਲੱਖ, 2019 ਵਿੱਚ 4.04 ਲੱਖ, 2020 ਵਿੱਚ 6.06 ਲੱਖ, 2021 ਵਿੱਚ 9.41 ਲੱਖ ਅਤੇ 2022 ਵਿੱਚ 15.76 ਲੱਖ ਦੀਵੇ ਜਗਾਏ ਗਏ ਸਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰਾਜਪਾਲ ਆਨੰਦੀਬੇਨ ਪਟੇਲ ਸਮੇਤ ਕਈ ਨੇਤਾਵਾਂ ਨੇ ਦੀਪ ਉਤਸਵ 'ਚ ਹਿੱਸਾ ਲਿਆ।
54 ਦੇਸ਼ਾਂ ਦੇ ਡਿਪਲੋਮੈਟਾਂ ਨੇ ਵੀ ਅਯੁੱਧਿਆ ਵਿੱਚ ਸੱਤਵਾਂ ਦੀਪ ਉਤਸਵ ਦੇਖਿਆ। ਇਸ ਤਿਉਹਾਰ ਦਾ 100 ਤੋਂ ਵੱਧ ਦੇਸ਼ਾਂ ਵਿੱਚ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ।
ਪ੍ਰੋਗਰਾਮ ਦੌਰਾਨ 21 ਰਾਜਾਂ ਦੇ ਕਲਾਕਾਰਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ 11 ਝਾਕੀਆਂ ਲਗਾਈਆਂ ਗਈਆਂ। ਭਾਰਤ ਤੋਂ ਇਲਾਵਾ ਰੂਸ, ਸ਼੍ਰੀਲੰਕਾ, ਸਿੰਗਾਪੁਰ ਅਤੇ ਨੇਪਾਲ ਸਮੇਤ ਕਈ ਦੇਸ਼ਾਂ ਦੇ 2500 ਕਲਾਕਾਰਾਂ ਨੇ ਪੇਸ਼ਕਾਰੀ ਕੀਤੀ।
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...