ਕਈ ਕਿਲੋਮੀਟਰ ਲੰਬਾ ਜਾਮ, ਰੇਂਗਦੇ ਵਾਹਨਾਂ 'ਚ ਲੋਕ ਪਰੇਸ਼ਾਨ... ਦੇਖੋ ਤਸਵੀਰਾਂ 'ਚ ਦਿੱਲੀ ਤੋਂ ਨੋਇਡਾ ਅਤੇ ਗੁਰੂਗ੍ਰਾਮ ਤੱਕ ਦਾ ਨਜ਼ਾਰਾ

Continues below advertisement

Bharat Bandh affect: ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਸਕੀਮ ਦੇ ਵਿਰੋਧ ਵਿੱਚ ਅੱਜ ਭਾਰਤ ਬੰਦ ਦਾ ਐਲਾਨ ਵੀ ਕੀਤਾ ਗਿਆ ਹੈ। ਭਾਰਤ ਬੰਦ ਦਾ ਅਸਰ ਸੜਕਾਂ 'ਤੇ ਜਾਮ ਦੇ ਰੂਪ 'ਚ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਤੋਂ ਨੋਇਡਾ ਅਤੇ ਗੁਰੂਗ੍ਰਾਮ ਤੱਕ ਕਈ ਕਿਲੋਮੀਟਰ ਲੰਬੇ ਜਾਮ ਦੇਖੇ ਗਏ ਹਨ।

ਅਗਨੀਪਥ ਯੋਜਨਾ ਦੇ ਖਿਲਾਫ ਵਿਦਿਆਰਥੀਆਂ ਅਤੇ ਕਈ ਵਿਰੋਧੀ ਪਾਰਟੀਆਂ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਭਾਰਤ ਬੰਦ ਦੇ ਐਲਾਨ ਨੂੰ ਲੈ ਕੇ ਰਾਜਧਾਨੀ ਦਿੱਲੀ ਸਮੇਤ ਹੋਰ ਰਾਜਾਂ ਵਿੱਚ ਪੁਲਿਸ ਚੌਕਸ ਹੋ ਗਈ ਸੀ।

ਸਵੇਰ ਤੋਂ ਹੀ ਪੁਲਿਸ ਨੇ ਦਿੱਲੀ ਵੱਲ ਜਾ ਰਹੇ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਬੈਰੀਕੇਡਿੰਗ ਕਾਰਨ ਵਾਹਨ ਰੇਂਗਦੇ ਨਜ਼ਰ ਆਏ, ਜਿਸ ਤੋਂ ਬਾਅਦ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ।
ਦਿੱਲੀ ਟ੍ਰੈਫਿਕ ਪੁਲਸ ਨੇ ਦੱਸਿਆ ਕਿ ਗੋਲ ਮੇਥੀ ਜੰਕਸ਼ਨ, ਤੁਗਲਕ ਰੋਡ, ਕਿਊ ਪੁਆਇੰਟ ਜੰਕਸ਼ਨ, ਮੌਲਾਨਾ ਆਜ਼ਾਦ ਰੋਡ ਜੰਕਸ਼ਨ, ਮਾਨ ਸਿੰਘ ਰੋਡ ਜੰਕਸ਼ਨ, ਕਲੇਰਿਜ ਜੰਕਸ਼ਨ 'ਤੇ ਵੀ ਵਿਸ਼ੇਸ਼ ਪ੍ਰਬੰਧਾਂ ਕਾਰਨ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਭਾਰੀ ਆਵਾਜਾਈ ਰਹੇਗੀ, ਅਜਿਹੇ 'ਚ ਲੋਕ ਇਹਨਾਂ ਰਸਤਿਆਂ ਤੋਂ ਆਵਾਜਾਈ ਨਾ ਕਰਨ।
ਟ੍ਰੈਫਿਕ ਪੁਲਿਸ ਨੇ ਕਿਹਾ ਕਿ ਗੋਲ ਡਾਕ ਖਾਨਾ ਜੰਕਸ਼ਨ, ਪਟੇਲ ਚੌਕ, ਵਿੰਡਸਰ ਪਲੇਸ, ਤਿਨ ਮੂਰਤੀ ਚੌਕ ਅਤੇ ਨਵੀਂ ਦਿੱਲੀ ਦੇ ਸਾਹਮਣੇ ਪ੍ਰਿਥਵੀਰਾਜ ਰੋਡ 'ਤੇ ਕੋਈ ਬੱਸ ਸੇਵਾ ਨਹੀਂ ਹੋਵੇਗੀ।
ਇਸ ਭਾਰਤ ਬੰਦ ਦਾ ਅਸਰ ਗੁਰੂਗ੍ਰਾਮ ਵਿੱਚ ਵੀ ਸਾਫ਼ ਨਜ਼ਰ ਆਇਆ। ਸਵੇਰੇ ਲੰਮਾ ਜਾਮ ਲੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜਾਮ ਦਿੱਲੀ ਨੂੰ ਜਾਂਦੀ ਸੜਕ 'ਤੇ ਹੀ ਦਿਖਾਈ ਦੇ ਰਿਹਾ ਸੀ। ਦੱਸ ਦੇਈਏ ਕਿ ਦਿੱਲੀ ਪੁਲਿਸ ਬਾਰਡਰ 'ਤੇ ਸਖ਼ਤੀ ਨਾਲ ਜਾਂਚ ਕਰ ਰਹੀ ਹੈ।

Continues below advertisement

JOIN US ON

Telegram