Budget 2022 - ਕੋਰੋਨਾ ਸੰਕਟ ਵਿਚਾਲੇ ਵਿਤ ਮੰਤਰਾਲੇ ਦੇ ਵੱਡੇ ਐਲਾਨ

Continues below advertisement

ਬਜਟ 2022-23 ਵਿੱਚ ਕੇਂਦਰ ਸਰਕਾਰ ਦੇ 10.68 ਲੱਖ ਕਰੋੜ ਰੁਪਏ ਦੇ ਪ੍ਰਭਾਵੀ ਪੂੰਜੀ ਖਰਚੇ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਕਿ GDP ਦਾ ਲਗਭਗ 4.1 ਪ੍ਰਤੀਸ਼ਤ ਬਣਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਜਨਵਰੀ 2022 ਦੇ ਮਹੀਨੇ ਲਈ ਕੁੱਲ GST ਸੰਗ੍ਰਹਿ 1,40,986 ਕਰੋੜ ਰੁਪਏ ਹੈ - ਜੋ ਕਿ 2017 ਵਿੱਚ ਟੈਕਸ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਹੈ। ਡਿਜੀਟਲ ਮੁਦਰਾ ਲਈ ਸੀਤਾਰਮਨ ਨੇ ਕਿਹਾ ਕਿ 2022-23 ਦੀ ਸ਼ੁਰੂਆਤ ਤੋਂ RBI ਦੁਆਰਾ ਬਲਾਕਚੈਨ ਤਕਨਾਲੋਜੀ ਦੀ ਵਰਤੋਂ ਕਰਕੇ ਡਿਜੀਟਲ ਰੁਪਿਆ ਜਾਰੀ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਨਾਲ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਉਸਨੇ ਅੱਗੇ ਕਿਹਾ ਕਿ ਕਿਸੇ ਵੀ ਵਰਚੁਅਲ ਡਿਜੀਟਲ ਸੰਪਤੀ ਦੇ ਟ੍ਰਾਂਸਫਰ ਤੋਂ ਹੋਣ ਵਾਲੀ ਆਮਦਨ 'ਤੇ 30 ਪ੍ਰਤੀਸ਼ਤ ਦੀ ਦਰ ਨਾਲ ਟੈਕਸ ਲਗਾਇਆ ਜਾਵੇਗਾ।

Continues below advertisement

JOIN US ON

Telegram