Building Collapse | ਮਿੰਟਾਂ 'ਚ ਡਿਗੀ ਤਿੰਨ ਮੰਜ਼ਿਲਾ ਇਮਾਰਤ, 8 ਦੀ ਮੌਤ - 28 ਜ਼ਖਮੀ - ਮਚੀ ਹਾਹਾਕਾਰ
Building Collapse | ਮਿੰਟਾਂ 'ਚ ਡਿਗੀ ਤਿੰਨ ਮੰਜ਼ਿਲਾ ਇਮਾਰਤ, 8 ਦੀ ਮੌਤ - 28 ਜ਼ਖਮੀ - ਮਚੀ ਹਾਹਾਕਾਰ
ਲਖਨਊ 'ਚ ਭਿਆਨਕ ਇਮਾਰਤੀ ਹਾਦਸਾ
8 ਲੋਕਾਂ ਦੀ ਮੌਤ - 28 ਜ਼ਖਮੀ
ਤਿੰਨ ਮੰਜ਼ਿਲਾ ਇਮਾਰਤ ਡਿੱਗੀ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਚ ਭਿਆਨਕ ਇਮਾਰਤੀ ਹਾਦਸਾ ਵਾਪਰਿਆ ਹੈ |
ਟਰਾਂਸਪੋਰਟ ਨਗਰ ਇਲਾਕੇ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਗੋਦਾਮ ਅਤੇ ਇੱਕ ਮੋਟਰ ਵਰਕਸ਼ਾਪ ਵਾਲੀ
ਤਿੰਨ ਮੰਜ਼ਿਲਾ ਇਮਾਰਤ ਦੇ ਢਹਿ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 28 ਜ਼ਖਮੀ ਹੋ ਗਏ।
ਡਿਵੀਜ਼ਨਲ ਕਮਿਸ਼ਨਰ ਰੋਸ਼ਨ ਜੈਕਬ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸਾਰੀਆਂ ਬਚਾਅ ਟੀਮਾਂ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ।
ਅਧਿਕਾਰੀਆਂ ਮੁਤਾਬਕ ਇਮਾਰਤ ਦੀ ਹੇਠਲੀ ਮੰਜ਼ਿਲ 'ਤੇ ਇਕ ਮੋਟਰ ਵਰਕਸ਼ਾਪ ਅਤੇ ਗੋਦਾਮ, ਪਹਿਲੀ ਮੰਜ਼ਿਲ 'ਤੇ ਇਕ ਮੈਡੀਕਲ ਗੋਦਾਮ ਅਤੇ ਦੂਜੀ ਮੰਜ਼ਿਲ 'ਤੇ ਇਕ ਕਟਲਰੀ ਦਾ ਗੋਦਾਮ ਸੀ।ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਚੱਲ ਰਹੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਯਕੀਨੀ ਬਣਾਉਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਹਨ।
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।