ਬਜਰੰਗ ਪੂਨੀਆ ਨੂੰ ਧਮਕੀ ਮਿਲਣ 'ਤੇ CM ਨਾਇਬ ਸਿੰਘ ਸੈਣੀ ਨੇ ਕੀ ਕਿਹਾ

ਬਜਰੰਗ ਪੂਨੀਆ ਨੂੰ ਧਮਕੀ ਮਿਲਣ 'ਤੇ CM ਨਾਇਬ ਸਿੰਘ ਸੈਣੀ ਨੇ ਕੀ ਕਿਹਾ

ਸਟਾਰ ਪਹਿਲਵਾਨ ਅਤੇ ਹੁਣ ਕਿਸਾਨ ਕਾਂਗਰਸ ਦੇ ਕਾਰਜਕਾਰੀ ਚੇਅਰਮੈਨ ਬਜਰੰਗ ਪੂਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਜਰੰਗ ਨੂੰ ਇਕ ਵਿਦੇਸ਼ੀ ਨੰਬਰ ਤੋਂ ਵਟਸਐਪ 'ਤੇ ਸੰਦੇਸ਼ ਮਿਲਿਆ।

ਸੰਦੇਸ਼ 'ਚ ਲਿਖਿਆ ਹੈ, ਬਜਰੰਗ, ਕਾਂਗਰਸ ਛੱਡ ਦਿਓ ਨਹੀਂ ਤਾਂ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਭਲਾ ਨਹੀਂ ਹੋਵੇਗਾ, ਇਹ ਸਾਡਾ ਆਖਰੀ ਸੰਦੇਸ਼ ਹੈ। ਚੋਣਾਂ ਤੋਂ ਪਹਿਲਾਂ ਦਿਖਾਵਾਂਗੇ ਕਿ ਅਸੀਂ ਕੀ ਹਾਂ। ਜਿੱਥੇ ਚਾਹੋ ਸ਼ਿਕਾਇਤ ਕਰੋ, ਇਹ ਸਾਡੀ ਪਹਿਲੀ ਅਤੇ ਆਖਰੀ ਚੇਤਾਵਨੀ ਹੈ।

ਜਿਸ ਤੋਂ  ਬਾਅਦ ਬਜਰੰਗ ਨੇ ਸੋਨੀਪਤ ਦੇ ਬਹਿਲਗੜ੍ਹ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ।  ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

JOIN US ON

Telegram
Sponsored Links by Taboola