ਅੱਤ ਦੀ ਗਰਮੀ 'ਚ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਠੰਡਾ ਰੱਖਣਗੀਆਂ ਪੱਖੇ ਵਾਲੀਆਂ ਜੈਕਟਾਂ

Continues below advertisement

ਅੱਤ ਦੀ ਗਰਮੀ 'ਚ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਠੰਡਾ ਰੱਖਣਗੀਆਂ ਪੱਖੇ ਵਾਲੀਆਂ ਜੈਕਟਾਂ
ਅੱਤ ਦੀ ਗਰਮੀ 'ਚ ਪੁਲਿਸ ਮੁਲਾਜ਼ਮਾਂ ਨੂੰ ਠੰਡਾ ਰੱਖਣਗੀਆਂ ਜੈਕਟਾਂ
ਗੁਰੂਗ੍ਰਾਮ ਪੁਲਿਸ ਮੁਲਾਜ਼ਮਾਂ ਨੂੰ ਮਿਲੀਆਂ ਪੱਖੇ ਵਾਲੀਆਂ ਜੈਕਟਾਂ
ਜੈਕੇਟ ਨੂੰ ਪਾ ਕੇ ਮੁਲਾਜ਼ਮ ਰਹਿਣਗੇ ਠੰਡਾ ਠੰਡਾ ਕੂਲ ਕੂਲ

ਅੱਤ ਦੀ ਗਰਮੀ ਤੋਂ ਪੂਰਾ ਉੱਤਰ ਭਾਰਤ ਪ੍ਰੇਸ਼ਾਨ ਹੈ | ਅਜਿਹੇ ਚ ਸਿਖ਼ਰ ਦੁਪਹਿਰੇ ਤਪਦੀ ਧੁੱਪ ਚ ਡਿਊਟੀ ਕਰ ਰਹੇ
ਪੁਲਿਸ ਮੁਲਾਜ਼ਮਾਂ ਦਾ ਕੀ ਹਾਲ ਹੁੰਦਾ ਹੋਵੇਗਾ ਇਹ ਸੋਚ ਕੇ ਤਿਆਰ ਕੀਤੀ ਗਈ ਹੈ ਕੂਲਿੰਗ ਜੈਕੇਟ
ਇਸ ਜੈਕੇਟ ਨੂੰ ਪਾ ਕੇ ਮੁਲਾਜ਼ਮ ਰਹਿਣਗੇ ਠੰਡਾ ਠੰਡਾ ਕੂਲ ਕੂਲ
ਜੀ ਹਾਂ ਗੁਰੁਗਰਾਮ ਪੁਲਿਸ ਦੇ ਜਵਾਨ ਗਰਮੀਆਂ ਵਿੱਚ ਇਹ ਜੈਕਟ ਪਾ ਕੇ ਠੰਢੇ ਰਹਿਣਗੇ।
ਇੱਕ ਕੰਪਨੀ ਨੇ ਗੁਰੁਗਰਾਮ ਪੁਲਿਸ ਨੂੰ ਇਹ ਆਈਸ ਪਲੱਸ ਜੈਕਟਾਂ ਪ੍ਰਦਾਨ ਕੀਤੀਆਂ ਹਨ
ਜੋ ਗਰਮੀ ਦੇ ਮੌਸਮ ਵਿੱਚ ਤਾਪਮਾਨ ਨੂੰ 15 ਡਿਗਰੀ ਤੱਕ ਹੇਠਾਂ ਰੱਖਦੀਆਂ ਹਨ।
ਜਿਸ ਕਾਰਨ ਪੁਲੀਸ ਮੁਲਾਜ਼ਮਾਂ ਦਾ ਹੀਟਸਟ੍ਰੋਕ ਤੋਂ ਬਚਾਅ ਰਹੇਗਾ |
ਜੈਕੇਟ ਚ ਲੱਗਾ ਮੈਟੀਰੀਅਲ ਤੇ ਵੈਂਟੀਲੇਸ਼ਨ ਲਈ ਲਗਾਏ ਗਏ ਪੱਖੇ
ਮੁਲਾਜ਼ਮਾਂ ਨੂੰ ਗਰਮੀ 'ਚ ਵੀ ਠੰਡ ਦਾ ਅਹਿਸਾਸ ਕਰਵਾਉਣਗੇ |
ਇਨ੍ਹਾਂ ਜੈਕਟਾਂ ਨੂੰ ਆਸਾਨੀ ਨਾਲ ਚਾਰਜ ਕੀਤਾ ਜਾ ਸਕਦਾ ਹੈ।
ਉਹ 6 ਤੋਂ 12 ਘੰਟੇ ਕੰਮ ਕਰਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਜੈਕਟਾਂ ਦੀ ਕੀਮਤ ਲਗਭਗ 5000 ਰੁਪਏ ਹੈ। 

Continues below advertisement

JOIN US ON

Telegram