Coronavirus Update । ਭਾਰਤ 'ਚ ਵਧ ਰਿਹਾ ਕੋਰੋਨਾ ਦਾ ਖਤਰਾ
Coronavirus News: ਦੁਨੀਆ 'ਚ ਕੋਰੋਨਾ ਨੇ ਫਿਰ ਤੋਂ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਚੀਨ, ਦੱਖਣੀ ਕੋਰੀਆ, ਅਮਰੀਕਾ ਅਤੇ ਜਾਪਾਨ ਸਮੇਤ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੁਨੀਆ ਭਰ 'ਚ ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵੀਰਵਾਰ (5 ਜਨਵਰੀ) ਨੂੰ ਕੋਵਿਡ-19 ਦੇ 188 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਨਾਲ ਹੁਣ ਐਕਟਿਵ ਕੇਸਾਂ ਦੀ ਗਿਣਤੀ 2,554 ਹੋ ਗਈ ਹੈ।
Tags :
Covid19 AbpsanjhaLive CoronaVirus Punjabnews #abpsanjha ABPLIVE CoronavirusUpdate Punjabcoronavirus