Cracker Ban In Delhi : ਦਿੱਲੀ 'ਚ ਪਟਾਕੇ ਬਣਾਉਣ, ਵੇਚਣ ਅਤੇ ਚਲਾਉਣ ਉਤੇ ਪਾਬੰਦੀ

Continues below advertisement

Cracker Ban In Delhi : ਦਿੱਲੀ 'ਚ ਪਟਾਕੇ ਬਣਾਉਣ, ਵੇਚਣ ਅਤੇ ਚਲਾਉਣ ਉਤੇ ਪਾਬੰਦੀ
#Delhi  #CrackerBan #Diwal #arvindkejriwal #abpsanjha #crackers #diwali #fireworks #cheese #sivakasi #food #deepavali #snack #diwalicrackers #foodie #festival #happydiwali #vegan #snacks #cracker #firecrackers #lights #india #photography #celebration #foodporn #barderos #healthyfood #cro #chocolate #love #instagram #homemade #sivakasicrackers #crocraxker
ਦਿੱਲੀ ਸਰਕਾਰ ਦਾ ਵੱਡਾ ਫੈਸਲਾ
ਇਸ ਸਾਲ ਵੀ ਦੀਵਾਲੀ ‘ਤੇ ਨਹੀਂ ਚਲਣਗੇ ਪਟਾਕੇ
ਦਿੱਲੀ 'ਚ ਪਟਾਕੇ ਬਣਾਉਣ, ਵੇਚਣ ਅਤੇ ਚਲਾਉਣ ਉਤੇ ਪਾਬੰਦੀ
ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਵਲੋਂ ਪ੍ਰੈਸ ਕਾਨਫਰੰਸ

ਦਿੱਲੀ ਸਰਕਾਰ ਨੇ ਇਸ ਸਾਲ ਫਿਰ ਐਲਾਨ ਕੀਤਾ ਹੈ ਕਿ ਦੀਵਾਲੀ ਮੌਕੇ ਦਿੱਲੀ ਚ ਪਟਾਕੇ ਨਹੀਂ ਚਲਾਏ ਜਾਣਗੇ।
ਇੰਨਾ ਹੀ ਨਹੀਂ 
ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨੂੰ ਰੋਕਣ ਲਈ ਬਣਾਈ ਯੋਜਨਾ ਤਹਿਤ ਪਟਾਕੇ ਬਣਾਉਣ, ਵੇਚਣ, ਸਟੋਰ ਕਰਨ ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ 
ਜਿਸ ਵਿੱਚ ਕਿਹਾ ਕਿ ਦਿੱਲੀ ਪੁਲਿਸ ਨੂੰ ਸ਼ਹਿਰ ਵਿੱਚ ਪਟਾਕਿਆਂ ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਨਿਰਦੇਸ਼ ਜਾਰੀ ਕੀਤੇ ਜਾਣਗੇ।
ਮੰਤਰੀ ਨੇ ਕਿਹਾ ਕਿ ਦਿੱਲੀ ਪੁਲਿਸ ਪਟਾਕੇ ਵੇਚਣ ਅਤੇ ਬਣਾਉਣ ਵਾਲਿਆਂ ਨੂੰ ਲਾਇਸੰਸ ਜਾਰੀ ਨਾ ਕਰੇ 
ਦੱਸ ਦਈਏ ਕਿ ਦਿੱਲੀ ਸਰਕਾਰ ਪਿਛਲੇ ਤਿੰਨ ਸਾਲਾਂ ਤੋਂ ਹਰ ਤਰ੍ਹਾਂ ਦੇ ਪਟਾਕਿਆਂ ‘ਤੇ ਪਾਬੰਦੀ ਲਗਾਉਣ ਦੇ ਅਮਲ ‘ਤੇ ਚੱਲ ਰਹੀ ਹੈ। ਪਿਛਲੇ ਸਾਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਦੀਵਾਲੀ ‘ਤੇ ਸ਼ਹਿਰ ‘ਚ ਪਟਾਕੇ ਚਲਾਉਣ ‘ਤੇ 6 ਮਹੀਨੇ ਤੱਕ ਦੀ ਕੈਦ ਤੇ 200 ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ।
ਸਰਕਾਰ ਦਾ ਕਹਿਣਾ ਹੈ ਕਿ  'ਪਿਛਲੇ ਜਨਵਰੀ ਤੋਂ ਅਗਸਤ ਤੱਕ ਦਿੱਲੀ ਵਿੱਚ ਔਸਤ AQI ਬਹੁਤ ਘੱਟ ਰਿਹਾ। ਪਰ ਜਿਵੇਂ-ਜਿਵੇਂ ਸਰਦੀਆਂ ਵਧਦੀਆਂ ਹਨ, ਪ੍ਰਦੂਸ਼ਣ ਦਾ ਪੱਧਰ ਵਧਦਾ ਹੈ। ਦਿੱਲੀ ਅਤੇ ਬਾਹਰਲੇ ਪ੍ਰਦੂਸ਼ਣ ਕਾਰਨ ਅਕਤੂਬਰ ਅਤੇ ਨਵੰਬਰ ਵਿੱਚ ਦਿੱਲੀ ਦੀ ਹਵਾ ਜ਼ਹਿਰੀਲੀ ਹੋ ਜਾਂਦੀ ਹੈ।ਜਿਸ ਨੂੰ ਕਾਬੂ ਕਰਨ ਲਈ ਦਿੱਲੀ ਸਰਕਾਰ ਨੇ ਸਰਦ ਰੁੱਤ ਕਾਰਜ ਯੋਜਨਾ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਵਲੋਂ ਦਿੱਲੀ ਦੇ ਪ੍ਰਦੂਸ਼ਣ ਵਾਲੇ ਹੌਟਸਪੌਟ ਖੇਤਰਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿੰਟਰ ਐਕਸ਼ਨ ਪਲਾਨ ਵੀ ਜਲਦ ਲਾਗੂ ਕੀਤੀ ਜਾਵੇਗਾ।

ਦੱਸ ਦੇਈਏ ਕਿ ਸੁਪਰੀਮ ਕੋਰਟ ਨੇ 23 ਅਕਤੂਬਰ 2018 ਨੂੰ ਗ੍ਰੀਨ ਪਟਾਕਿਆਂ ਦੀ ਵਰਤੋਂ ਕਰਨ ਦਾ ਹੁਕਮ ਦਿੱਤਾ ਸੀ, ਪਰ ਇਸ ਦੀ ਆੜ ਵਿੱਚ ਜ਼ਹਿਰੀਲੇ ਪਟਾਕੇ ਬਣਾਏ ਜਾਣ ਲੱਗੇ। ਇਸ ਤੋਂ ਬਾਅਦ, 1 ਦਸੰਬਰ, 2020 ਨੂੰ, NGT ਨੇ ਹੁਕਮ ਦਿੱਤਾ ਕਿ ਜਿੱਥੇ ਵੀ ਹਵਾ ਦੀ ਗੁਣਵੱਤਾ ਖਰਾਬ ਸ਼੍ਰੇਣੀ ਵਿੱਚ ਹੋਵੇ ਉੱਥੇ ਪਟਾਕਿਆਂ ‘ਤੇ ਪਾਬੰਦੀ ਲਾਈ ਜਾਵੇ।

 

Continues below advertisement

JOIN US ON

Telegram