ਦਿੱਲੀ ਚੋਣਾਂ 'ਚ ਪੈ ਗਿਆ ਪੰਗਾ! ਦੋ ਧਿਰਾਂ 'ਚ ਖ਼ਤਰਨਾਕ ਝੜਪ
ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਅੱਜ ਵੋਟਿੰਗ ਹੋਈ ਹੈ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮ ਵਿੱਚ ਕੈਦ ਹੋ ਗਿਆ ਹੈ ਜਿਸ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜੇ ਆ ਰਹੇ ਹਨ ਜਿਸ ਵਿੱਚ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਦਿੱਲੀ ਵਿੱਚ ਕਿਹੜੀ ਪਾਰਟੀ ਸਰਕਾਰ ਬਣਾਏਗੀ? ਅਜਿਹੀ ਸਥਿਤੀ ਵਿੱਚ ਇਹ ਜਾਣਨਾ ਵੀ ਮਹੱਤਵਪੂਰਨ ਹੈ ਕਿ 2015 ਤੇ 2020 ਵਿੱਚ ਆਖਰੀ ਵਾਰ ਐਗਜ਼ਿਟ ਪੋਲ ਕਿੰਨੇ ਸਹੀ ਸਾਬਤ ਹੋਏ ਸਨ।
ਦੱਸ ਦਈਏ ਕਿ 2020 ਦੇ ਜ਼ਿਆਦਾਤਰ ਐਗਜ਼ਿਟ ਪੋਲ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਲਈ ਵੱਧ ਤੋਂ ਵੱਧ 59 ਤੋਂ 68 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ। ਟਾਈਮਜ਼ ਨਾਓ ਨੇ 47 ਸੀਟਾਂ 'ਤੇ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਉਸ ਸਮੇਂ, ਜ਼ਿਆਦਾਤਰ ਐਗਜ਼ਿਟ ਪੋਲਾਂ ਨੇ 'ਆਪ' ਨੂੰ 50 ਤੋਂ ਵੱਧ ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ, ਜੋ ਕਾਫ਼ੀ ਹੱਦ ਤੱਕ ਸਹੀ ਸੀ ਕਿਉਂਕਿ ਆਮ ਆਦਮੀ ਪਾਰਟੀ ਨੇ 70 ਵਿੱਚੋਂ 62 ਸੀਟਾਂ ਜਿੱਤੀਆਂ ਸਨ।
ਕਿਸ ਐਗਜ਼ਿਟ ਦੇ ਨਤੀਜੇ ਕੀ ਸਨ?
ਆਖਰੀ ਵਾਰ 2020 ਵਿੱਚ ਏਬੀਪੀ ਨਿਊਜ਼ ਨੇ ਸੀ ਵੋਟਰ ਨਾਲ ਇੱਕ ਐਗਜ਼ਿਟ ਪੋਲ ਕੀਤਾ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ 49 ਤੋਂ 63 ਸੀਟਾਂ ਮਿਲਣ ਦਾ ਅਨੁਮਾਨ ਸੀ ਤੇ ਪਾਰਟੀ ਨੇ 62 ਸੀਟਾਂ ਜਿੱਤੀਆਂ ਵੀ ਸਨ। ਇਸੇ ਤਰ੍ਹਾਂ ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਨੇ 'ਆਪ' ਨੂੰ 59 ਤੋਂ 68 ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ। ਜਦੋਂ ਕਿ ਨਿਊਜ਼ਐਕਸ-ਪੋਲਸਟ੍ਰੇਟ ਨੇ 50 ਤੋਂ 56 ਸੀਟਾਂ ਤੇ ਰਿਪਬਲਿਕ-ਜਨ ਕੀ ਬਾਤ ਨੇ 48-61 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ।