Delhi Pollution : ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਸੰਕਟ ਬਰਕਰਾਰ

Continues below advertisement

Delhi Air Pollution: ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ (NCR) ਇਸ ਸਮੇਂ ਗੈਸ ਚੈਂਬਰ ਬਣਿਆ ਹੋਇਆ ਹੈ। ਦਿਨ ਵਿੱਚ ਰਾਤ ਵਰਗਾ ਮਾਹੌਲ ਹੈ ਅਤੇ ਚਾਰੇ ਪਾਸੇ ਧੁੰਦ ਛਾਈ ਹੋਈ ਹੈ। ਹਵਾ ਪ੍ਰਦੂਸ਼ਣ (Air Pollution) ਦਾ ਪੱਧਰ ਚਿੰਤਾਜਨਕ ਪੱਧਰ 'ਤੇ ਹੈ। ਲਗਾਤਾਰ ਜ਼ਹਿਰੀਲਾ ਮਾਹੌਲ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ, ਜਿਸ ਕਾਰਨ ਦਮੇ, ਸਾਹ ਲੈਣ ਵਿੱਚ ਤਕਲੀਫ਼ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। ਐਲਐਨਜੇਪੀ (LNJP) ਦੇ ਐਮਡੀ ਡਾਕਟਰ ਸੁਰੇਸ਼ ਕੁਮਾਰ (Dr Suresh Kumar) ਨੇ ਕਿਹਾ ਕਿ ਦਿੱਲੀ ਵਿੱਚ ਵਧੇ ਹੋਏ ਪੀਐਮ 2.5 ਦੀ ਮੌਜੂਦਗੀ ਨਾਲ ਪ੍ਰਦੂਸ਼ਿਤ ਹਵਾ ਪ੍ਰਭਾਵਿਤ ਲੋਕਾਂ ਵਿੱਚ ਸਾਹ ਲੈਣ ਵਿੱਚ ਸਮੱਸਿਆਵਾਂ ਨੂੰ ਵਧਾ ਦਿੰਦੀ ਹੈ। ਹਸਪਤਾਲ ਵਿੱਚ ਰੋਜ਼ਾਨਾ 10-15 ਲੋਕ ਅਤੇ 2-3 ਬੱਚੇ ਆ ਰਹੇ ਹਨ।

Continues below advertisement

JOIN US ON

Telegram