Ram Rahim again on furlough | ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨ ਦੀ ਫ਼ਰਲੋ
Ram Rahim again on furlough | ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨ ਦੀ ਫ਼ਰਲੋ
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫ਼ਿਰ ਮਿਲੀ ਫ਼ਰਲੋ
ਸੁਨਾਰੀਆ ਜੇਲ੍ਹ ਤੋਂ ਆਇਆ ਬਾਹਰ
21 ਦਿਨ ਦੀ ਮਿਲੀ ਫ਼ਰਲੋ
ਪੁਲਿਸ ਸੁਰੱਖਿਆ ਵਿਚਕਾਰ ਆਇਆ ਜੇਲ੍ਹ ਤੋਂ ਬਾਹਰ
ਬਰਨਾਵਾ ਆਸ਼ਰਮ 'ਚ ਰਹੇਗਾ ਰਾਮ ਰਹੀਮ
ਬਲਾਤਕਾਰ ਤੇ ਕਤਲ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫ਼ਿਰ ਤੋਂ ਫ਼ਰਲੋ ਮਿਲ ਗਈ ਹੈ
ਤੇ ਉਹ 21 ਦਿਨਾਂ ਦੀ ਫ਼ਰਲੋ ਤੇ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਇਆ ਹੈ |
ਦੱਸਿਆ ਜਾ ਰਿਹਾ ਹੈ ਕਿ ਫ਼ਰਲੋ ਦੌਰਾਨ ਗੁਰਮੀਤ ਰਾਮ ਰਹੀਮ
ਉੱਤਰਪ੍ਰਦੇਸ਼ ਦੇ ਬਾਗਪਤ ਜਿਲ੍ਹੇ ਦੇ ਬਰਨਾਵਾ ਆਸ਼ਰਮ ਚ ਰਹੇਗਾ |
ਜ਼ਿਕਰ ਏ ਖਾਸ ਹੈ ਕਿ ਡੇਰਾ ਮੁਖੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਚ ਅਰਜ਼ੀ ਦਾਇਰ ਕੀਤੀ ਸੀ ਜਿਸਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਹੈ |
7ਵੀਂ ਵਾਰ ਫ਼ਰਲੋ ਮਿਲਣ ਤੇ ਰਾਮ ਰਹੀਮ ਪੁਲਿਸ ਦੇ ਭਾਰੀ ਸੁਰੱਖਿਆ ਘੇਰੇ ਚ ਸੁਨਾਰੀਆਂ ਜੇਲ੍ਹ ਤੋਂ ਬਰਨਾਵਾ ਆਸ਼ਰਮ ਚਲਾ ਗਿਆ ਹੈ |
ਤੇ ਬਰਨਾਵਾ ਆਸ਼ਰਮ ਦੀ ਸੁਰੱਖਿਆ ਵੀ ਵਧਾਈ ਗਈ ਹੈ |
ਰਾਮ ਰਹੀਮ ਪਹਿਲਾਂ ਵੀ ਛੇ ਵਾਰ ਫ਼ਰਲੋ ਤੇ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ।
ਤੇ ਇਸ ਵਾਰ ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਗੱਲ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ 2024 ਨਾਲ ਵੀ ਜੋੜਿਆ ਜਾ ਰਿਹਾ ਹੈ।
ਕਿਓਂਕਿ ਹਰਿਆਣੇ ਚ ਬਾਬੇ ਦੇ ਵੱਡੀ ਗਿਣਤੀ ਪੈਰੋਕਾਰ ਹਨ ਤੇ ਬਾਬਾ ਕਥਿਤ ਤੌਰ ਤੇ ਚੋਣਾਂ ਦੌਰਾਨ ਵੱਡੀ ਰਾਜਨੀਤੀ ਖੇਡ ਖੇਡਣ ਦਾ ਦਮ ਰੱਖਦਾ ਹੈ |
ਸੋ ਹਰਿਆਣਾ ਵਿਧਾਨ ਸਭਾ ਚੋਣਾਂ 2024 ਤੋਂ ਪਹਿਲਾਂ ਰਾਮ ਰਹੀਮ ਨੂੰ ਇਕ ਵਾਰ ਫ਼ਿਰ ਤੋਂ ਫ਼ਰਲੋ ਮਿਲ ਗਈ ਹੈ |