Partha Chatterjee Arrested: ਮਮਤਾ ਬੈਨਰਜੀ ਦੇ ਮੰਤਰੀ ਪਾਰਥਾ ਚੈਟਰਜੀ ਨੂੰ ED ਨੇ ਕੀਤਾ ਗ੍ਰਿਫਤਾਰ
ਏਬੀਪੀ ਸਾਂਝਾ
Updated at:
23 Jul 2022 11:22 AM (IST)
Download ABP Live App and Watch All Latest Videos
View In AppTeacher Recruitment Scam: ED ਨੇ ਮਮਤਾ ਬੈਨਰਜੀ ਦੇ ਮੰਤਰੀ ਪਾਰਥ ਚੈਟਰਜੀ ਨੂੰ ਗ੍ਰਿਫਤਾਰ ਕੀਤਾ ਹੈ। ਚੈਟਰਜੀ ਨੂੰ ਅਧਿਆਪਕ ਭਰਤੀ ਘੁਟਾਲੇ ਦੇ ਮਾਮਲੇ 'ਚ ਛਾਪੇਮਾਰੀ ਅਤੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਈਡੀ ਨੇ ਉਸ ਦੇ ਕਰੀਬੀ ਦੋਸਤਾਂ ਕੋਲੋਂ ਕਰੋੜਾਂ ਰੁਪਏ ਦੀ ਨਕਦੀ ਅਤੇ ਸੋਨਾ ਬਰਾਮਦ ਕੀਤਾ ਹੈ। ਸ਼ੁੱਕਰਵਾਰ 22 ਜੁਲਾਈ ਨੂੰ, ਈਡੀ ਨੇ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੇ ਮੰਤਰੀਆਂ 'ਤੇ ਛਾਪੇਮਾਰੀ ਸ਼ੁਰੂ ਕੀਤੀ। ਜਿਸ ਤੋਂ ਬਾਅਦ ਇਹ ਛਾਪੇਮਾਰੀ ਅਜੇ ਵੀ ਜਾਰੀ ਹੈ। ਈਡੀ ਨੇ ਪਾਰਥ ਚੈਟਰਜੀ ਦੀ ਕਰੀਬੀ ਅਰਪਿਤਾ ਦੇ ਘਰੋਂ 20 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਬਰਾਮਦ ਕੀਤੀ ਸੀ। ਈਡੀ ਨੇ ਅਰਪਿਤਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।