Qutbmir ਤੋਂ ਵੀ ਉੱਚੀ ਇਮਾਰਤ Twin Towers ਅੱਖ ਚਪਕਦੇ ਹੋਇਆ ਢਹਿ-ਢੇਰੀ

Twin Towers Demolition: ਨੋਇਡਾ ਵਿੱਚ ਸਥਿਤ ਟਵਿਨ ਟਾਵਰ ਆਖਰਕਾਰ ਕੁਝ ਸਕਿੰਟਾਂ ਵਿੱਚ ਜ਼ਮੀਨਦੋਜ਼ ਹੋ ਗਿਆ। ਅੰਦਾਜ਼ੇ ਮੁਤਾਬਕ 13 ਸਾਲਾਂ 'ਚ ਬਣੀ ਇਹ ਇਮਾਰਤ ਕਰੀਬ 9 ਤੋਂ 10 ਸੈਕਿੰਡ ਦੇ ਸਮੇਂ 'ਚ ਢਹਿ ਗਈ। ਇਮਾਰਤ ਡਿੱਗਦੇ ਹੀ ਚਾਰੇ ਪਾਸੇ ਮਲਬੇ ਦਾ ਧੂੰਆਂ ਹੀ ਨਜ਼ਰ ਆਇਆ। ਜਦੋਂ ਟਵਿਨ ਟਾਵਰ ਨੂੰ ਹੇਠਾਂ ਲਿਆਂਦਾ ਗਿਆ ਤਾਂ ਇੱਥੇ ਮੌਜੂਦ ਲੋਕਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਲੋਕਾਂ ਨੂੰ ਵੀ ਧਰਤੀ ਕੰਬਦੀ ਮਹਿਸੂਸ ਹੋਈ। ਜਲਦੀ ਹੀ ਪੂਰੇ ਇਲਾਕੇ ਨੂੰ ਧੂੰਏਂ ਨੇ ਘੇਰ ਲਿਆ।

JOIN US ON

Telegram
Sponsored Links by Taboola