Amarnath Flood: ਅਮਰਨਾਥ ਗੁਫਾ ਨੇੜੇ ਫਿਰ ਆਇਆ ਹੜ੍ਹ, ਸੈਂਕੜੇ ਲੋਕਾਂ ਨੂੰ ਕੀਤਾ ਗਿਆ ਰੈਸਕਿਉ
Continues below advertisement
Flood In Amarnath: ਭਾਰੀ ਬਾਰਿਸ਼ ਕਾਰਨ ਅਮਰਨਾਥ ਗੁਫਾ ਦੇ ਕੋਲ ਫਿਰ ਹੜ੍ਹ ਆ ਗਿਆ ਹੈ। ਗੁਫਾ ਦੇ ਆਲੇ-ਦੁਆਲੇ ਦੇ ਪਹਾੜਾਂ 'ਚ ਹੋਈ ਬਾਰਿਸ਼ ਕਾਰਨ ਅੱਜ ਦੁਪਹਿਰ 3 ਵਜੇ ਦੇ ਕਰੀਬ ਜਲ ਭੰਡਾਰ ਅਤੇ ਨੇੜੇ ਦੇ ਚਸ਼ਮੇ 'ਚ ਪਾਣੀ ਭਰ ਗਿਆ। ਤੁਰੰਤ ਅਲਰਟ ਜਾਰੀ ਕੀਤਾ ਗਿਆ ਸੀ। ਹੁਣ ਤੱਕ 4,000 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਖੇਤਰ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ, ਸਥਿਤੀ ਕਾਬੂ ਹੇਠ ਹੈ। ਇਸ ਦੇ ਨਾਲ ਹੀ ਪੰਚਤਰਨੀ ਅਤੇ ਪਵਿੱਤਰ ਗੁਫਾ ਵਿਚਕਾਰ ਅਮਰਨਾਥ ਯਾਤਰਾ ਖਰਾਬ ਮੌਸਮ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਅਧਿਕਾਰੀਆਂ ਅਨੁਸਾਰ, ਪਵਿੱਤਰ ਗੁਫਾ ਦੇ ਆਸਪਾਸ ਪਹਾੜੀ ਖੇਤਰਾਂ ਵਿੱਚ ਭਾਰੀ ਮੀਂਹ ਪਿਆ, ਜਿਸ ਨਾਲ ਨੇੜੇ ਦੀ ਇੱਕ ਛੋਟੀ ਨਦੀ ਵਿੱਚ ਪਾਣੀ ਦਾ ਪੱਧਰ ਉੱਚਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਸ਼ਰਧਾਲੂਆਂ ਨੂੰ ਪੰਚਤਰਨੀ ਕੈਂਪ 'ਚ ਵਾਪਸ ਲਿਜਾਇਆ ਗਿਆ।
Continues below advertisement