ਚੰਡੀਗੜ੍ਹ ਵਿਚ ਸਾਡਾ 40% ਹਿੱਸਾ- ਭੁਪਿੰਦਰ ਹੁੱਡਾ

Continues below advertisement

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ (Bhupinder Singh Hooda) ਨੇ ਚੰਡੀਗੜ੍ਹ 'ਚ ਹਰਿਆਣਾ ਲਈ ਵੱਖਰੀ ਵਿਧਾਨ ਸਭਾ (Haryana Legislative Assembly) ਬਣਾਉਣ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਸ ਨਾਲ ਚੰਡੀਗੜ੍ਹ 'ਤੇ ਸੂਬੇ ਦਾ ਦਾਅਵਾ ਕਮਜ਼ੋਰ ਹੋਵੇਗਾ। ਜੇਕਰ ਅਸੈਂਬਲੀ ਦੀ ਇਮਾਰਤ (Assembly Building) ਘੱਟ ਰਹੀ ਹੈ, ਤਾਂ ਮੌਜੂਦਾ ਅਸੈਂਬਲੀ ਦੇ ਨਾਲ ਹੀ ਇਮਾਰਤ ਦਾ ਵਿਸਥਾਰ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਵੱਖਰੀ ਇਮਾਰਤ। ਉਨ੍ਹਾਂ ਕਿਹਾ ਕਿ ਚੰਡੀਗੜ੍ਹ 'ਚ ਸਾਡੀ 40 ਫੀਸਦੀ ਹਿੱਸੇਦਾਰੀ ਹੈ, ਇਸ ਹਿਸਾਬ ਨਾਲ ਸਾਨੂੰ ਬਣਦੇ 6 ਲੱਖ ਕਰੋੜ ਰੁਪਏ ਦਿਓ ਨਾਲ ਹੀ ਹਿੰਦੀ ਬੋਲਣ ਵਾਲਾ ਖੇਤਰ ਤੇ ਸਾਡਾ ਪਾਣੀ ਦਿਓ, ਅਸੀਂ ਆਪਣੀ ਰਾਜਧਾਨੀ ਖ਼ੁਦ ਬਣਾਵਾਂਗੇ। ਹਰਿਆਣਾ ਵਿਧਾਨ ਸਭਾ (Haryana Assembly) ਲਈ ਅਸੀਂ 550 ਕਰੋੜ ਰੁਪਏ 'ਚ ਜ਼ਮੀਨ ਲੈ ਰਹੇ ਹਾਂ। ਸਾਨੂੰ ਇਸ 'ਤੇ ਇਤਰਾਜ਼ ਹੈ। ਇਹ ਜ਼ਮੀਨ ਮੁਫ਼ਤ ਦਿੱਤੀ ਜਾਵੇ।

Continues below advertisement

JOIN US ON

Telegram