ਹਰਿਆਣਾ 'ਚ DSP ਕਤਲਕਾਂਡ ਦੀ ਜਾਂਚ ਤੇਜ਼, ਡੰਪਰ ਸਣੇ ਇੱਕ ਸ਼ਖਸ ਕਾਬੂ

Haryana DSP Murder: ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਅੱਜ ਮਾਈਨਿੰਗ ਮਾਫੀਆ ਵੱਲੋਂ DSP ਸੁਰਿੰਦਰ ਸਿੰਘ ਬਿਸ਼ਨੋਈ ਦੀ ਹੱਤਿਆ ਕਰ ਦਿੱਤੀ ਗਈ। ਡੀਐਸਪੀ ਸੁਰਿੰਦਰ ਸਿੰਘ ਬਿਸ਼ਨੋਈ ਪੁਲੀਸ ਟੀਮ ਸਮੇਤ ਪੰਜਗਾਓਂ ਦੀਆਂ ਪਹਾੜੀਆਂ ’ਤੇ ਛਾਪੇਮਾਰੀ ਕਰਨ ਪੁੱਜੇ ਸਨ। ਇਸ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਨੇ ਉਨ੍ਹਾਂ 'ਤੇ ਡੰਪ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਕਰੀਬ ਚਾਰ ਘੰਟੇ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਵਿੱਚ ਆਸ-ਪਾਸ ਦੇ ਕਈ ਪਿੰਡਾਂ ਨੂੰ ਘੇਰ ਲਿਆ।

JOIN US ON

Telegram
Sponsored Links by Taboola