Haryana Election 2024: ਤਿੰਨ ਰਾਜ ਘਰਾਣੇਆਂ ਦੀ ਜਮਾਨਤ ਜਬਤ ਕਰਾਉਣੀ ਹੈ: Anurag Dhanda

Continues below advertisement

Haryana Election 2024: ਤਿੰਨ ਰਾਜ ਘਰਾਣੇਆਂ ਦੀ ਜਮਾਨਤ ਜਬਤ ਕਰਾਉਣੀ ਹੈ: Anurag Dhanda

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਕਲਾਇਤ ਵਿੱਚ ਵਿਧਾਨ ਸਭਾ ਚੋਣ ਲਈ ਆਪ ਉਮੀਦਵਾਰ ਅਨੁਰਾਗ ਢਾਂਡਾ ਲਈ ਚੋਣ ਪ੍ਰਚਾਰ ਕੀਤਾ । ਅਰਵਿੰਦ ਕੇਜਰੀਵਾਲ ਨੇ ਕਲਾਇਤ ਲਈ ਆਪ ਉਮੀਦਵਾਰ ਅਨੁਰਾਗ ਡਾਂਢਾ ਨੂੰ ਵੋਟ ਦੇਣ ਲਈ ਅਪੀਲ ਕੀਤੀ । ਦਿੱਲੀ ਦੀ ਮੁੱਖ ਮੰਤਰੀ ਆਤੀਸ਼ੀ ਵੀ ਜਲਦ ਕਲਾਇਤ ਵਿਚ ਚੋਣ ਪ੍ਰਚਾਰ ਕਰਨ ਲਈ ਆਉਣਗੇ । ਆਪ ਉਮੀਦਵਾਰ ਅਨੁਰਾਗ ਢਾਂਡਾ ਨੇ ਏਬੀਪੀ ਨਿਉਜ ਨਾਲ ਖਾਸ ਗਲਬਾਤ ਕਰਦੇ ਹੋਏ ਕਿਹਾ ਕਿ ਆਪ ਪਾਰਟੀ ਹਰਿਆਣਾ ਵਿਚ ਬਹੁਮਤ ਦੀ ਸਰਕਾਰ ਲੈ ਕੇ ਆਏਗੀ । ਅਰਵਿੰਦ ਕੇਜਰੀਵਾਲ ਨੂੰ ਜਾਣਬੁਝ ਕੇ ਜੇਲ ਵਿੱਚ ਰੱਖਿਆ ਤਾਂ ਕਿ ਹਰਿਆਣਾ ਵਿੱਚ ਚੋਣ ਪ੍ਰਚਾਰ ਨਾ ਹੋ ਸਕੇ । ਅਨੁਰਾਗ ਢਾਂਡਾ ਨੇ ਕਿਹਾ ਕਿ ਬੀਜੇਪੀ ਨੇ ਦੇਸ਼ ਨੂੰ ਬਰਬਾਦ ਕਰ ਦਿਤਾ ਹੈ ਅਤੇ ਨੋਜਵਾਨਾਂ ਦੇ ਭਵਿਖ ਨੂੰ ਖਰਾਬ ਕਰ ਦਿਤਾ ਹੈ । ਆਮ ਪਰਿਵਾਰਾਂ ਤੋਂ ਇਸ ਵਾਰ ਵਿਧਾਇਕ ਚੁਣ ਕੇ ਜਾਣਗੇ । ਕਲਾਇਤ ਤੋਂ ਇਸਦੀ ਸ਼ੁਰੂਆਤ ਹੋਵੇਗੀ । ਹਰਿਆਣਾ ਦੇ ਇਤਿਹਾਸ ਵਿੱਚ ਇਹ ਪੜਿਆ ਜਾਏਗਾ । ਦਿੱਲੀ ਵਿੱਚ ਵੀ ਚਮਤਕਾਰ ਹੋਇਆ ਸੀ ਅਤੇ ਪੰਜਾਬ ਵਿੱਚ ਵੀ ਚਮਤਕਾਰ ਹੋਇਆ ਸੀ । ਹੁਣ ਹੋ ਸਕਦਾ ਹੈ 8 ਅਕਤੂਬਰ ਨੂੰ ਹਰਿਆਣਾ ਵਿਚ ਵੀ ਚਮਤਕਾਰ ਹੋ ਸਕਦਾ ਹੈ । ਲੋਕ ਸਭਾ ਚੋਣਾ ਵੇਲੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਗਲ ਸੀ ਇਸ ਲਈ ਲੋਕਾਂ ਨੇ ਆਪਣਾ ਫਤਵਾ ਦੇਸ਼ ਦੀ ਰਾਜਨੀਤੀ ਨੂੰ ਧਿਆਨ ਵਿਚ ਰਖਦੇ ਹੋਏ ਕੀਤਾ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਵਿਚ ਸਾਡੀ ਪਾਰਟੀ ਦੇ ਗਠਬੰਧਨ ਬਿਨਾ ਸਰਕਾਰ ਨਹੀ ਬਣੇਗੀ । ਇਸ ਤੇ ਬੋਲਦੇ ਹੋਏ ਅਨੁਰਾਗ ਨੇ ਕਿਹਾ ਕਿ ਸਾਡੇ ਦਮ ਤੇ ਬਣਨ ਵਾਲੀ ਸਰਕਾਰ ਵਿਚ ਵੀ ਅਸੀ ਆਪਣੀਆਂ ਗਰੰਟੀਆਂ ਲਾਗੂ ਕਰਾਵਾਂਗੇ । ਅਰਵਿੰਦ ਕੇਜਰੀਵਾਲ ਨੇ ਜਦੋ ਤੋਂ ਹਰਿਆਣਾ ਚ ਚੋਣ ਪ੍ਰਚਾਰ ਸ਼ੁਰੂ ਕੀਤਾ ਹੈ । ਉਸ ਤੋ ਬਾਅਦ ਹੀ ਰਾਜਨੀਤਿਕ ਸਮੀਕਰਨ ਬਦਲ ਰਹੇ ਹਨ ।

Continues below advertisement

JOIN US ON

Telegram