ਹਰਿਆਣਾ ਦੇ ਵਿਧਾਇਕਾਂ ਨੂੰ ਫੋਨ 'ਤੇ ਮਿਲ ਰਹੀਆਂ ਧਮਕੀਆਂ ਮਗਰੋਂ ਸੁਖ਼ਿਆ ਦਾ ਸਖ਼ਤ ਪਹਿਰਾ

Continues below advertisement

ਹਰਿਆਣਾ ਦੇ ਪੰਜ ਵਿਧਾਇਕਾਂ (Haryana MLAs) ਨੂੰ ਹਾਲ ਹੀ ਵਿੱਚ ਧਮਕੀ ਭਰੇ ਫੋਨ (threatening phone call) ਆਉਣ ਤੋਂ ਬਾਅਦ, ਸਪੀਕਰ ਗਿਆਨਚੰਦ ਗੁਪਤਾ (Speaker Gianchand Gupta) ਨੇ ਸੋਮਵਾਰ ਨੂੰ ਰਾਜ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਹ ਫੈਸਲਾ ਲਿਆ ਗਿਆ ਕਿ ਉਨ੍ਹਾਂ ਦੀ ਸੁਰੱਖਿਆ ਲਈ ਚਾਰ ਜਾਂ ਪੰਜ ਵਾਧੂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਵਿਧਾਨ ਸਭਾ ਦੇ ਸਪੀਕਰ ਨੇ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੀਕੇ ਅਗਰਵਾਲ, ਵਧੀਕ ਡੀਜੀਪੀ ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀਆਈਡੀ) ਆਲੋਕ ਮਿੱਤਲ, ਏਡੀਜੀਪੀ (ਲਾਅ ਐਂਡ ਆਰਡਰ) ਸੰਦੀਪ ਖੀਰਵਾਰ ਅਤੇ ਪੁਲਿਸ ਇੰਸਪੈਕਟਰ ਜਨਰਲ (ਆਈਜੀ) (ਸੁਰੱਖਿਆ) ਸੌਰਭ ਸਿੰਘ ਸ਼ਾਮਲ ਹਨ।

Continues below advertisement

JOIN US ON

Telegram