Himachal 'ਚ ਭਾਰੀ ਬਾਰਸ਼ ਕਰਕੇ ਆਫ਼ਤ, ਸ਼ਿਮਲਾ ਅਤੇ ਕਿਨੌਰ 'ਚ Landslide
Continues below advertisement
Landsliding in Himachal: ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਤਬਾਹੀ ਮਚਾਈ ਹੈ। ਕੁੱਲੂ ਜ਼ਿਲ੍ਹੇ ਦੇ ਮਨੀਕਰਨ 'ਚ ਬੱਦਲ ਫਟਣ (Kullu Cloudbrust) ਨਾਲ ਭਾਰੀ ਨੁਕਸਾਨ ਹੋਇਆ ਹੈ। ਕੰਨੌਰ (Kinnaur) ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ NH-5 ਨੂੰ ਬੰਦ ਕਰ ਦਿੱਤਾ ਗਿਆ ਹੈ। ਫਿਲਹਾਲ ਟੀਮ ਹਾਈਵੇ ਨੂੰ ਖੋਲ੍ਹਣ ਲਈ ਲੱਗੀ ਹੋਈ ਹੈ। ਉਧਰ ਰਾਜਧਾਨੀ ਸ਼ਿਮਲਾ (Landslide in Shimla) 'ਚ ਭਾਰੀ ਬਾਰਿਸ਼ ਹੋ ਰਹੀ ਹੈ। ਬੀਤੀ 5 ਜੁਲਾਈ ਦੀ ਰਾਤ ਨੂੰ ਭਾਰੀ ਬਰਸਾਤ ਕਾਰਨ ਢਾਲੀ ਵਿਖੇ ਢਿੱਗਾਂ ਡਿੱਗ ਗਈਆਂ, ਜਿਸ ਕਾਰਨ ਸੜਕ ਦੇ ਕਿਨਾਰੇ ਸੌਂ ਰਹੀਆਂ 3 ਲੜਕੀਆਂ ਇਸ ਦੀ ਲਪੇਟ ਵਿਚ ਆ ਗਈਆਂ। ਇਸ ਹਾਦਸੇ 'ਚ 14 ਸਾਲਾ ਲੜਕੀ ਦੀ ਮੌਤ ਹੋ ਗਈ ਹੈ ਜਦਕਿ ਦੋ ਗੰਭੀਰ ਰੂਪ 'ਚ ਜ਼ਖਮੀ ਹਨ, ਜਿਨ੍ਹਾਂ ਨੂੰ ਤੁਰੰਤ ਆਈਜੀਐੱਮਸੀ ਹਸਪਤਾਲ ਲਿਜਾਇਆ ਗਿਆ।
Continues below advertisement