Kullu 'ਚ Major Accident, ਸੈਲਾਨੀਆਂ ਨਾਲ ਭਰੀ ਟ੍ਰੇਵਲਰ ਗੱਡੀ ਡੂੰਘੀ ਖੱਡ 'ਚ ਡਿੱਗੀ

Continues below advertisement

ਹਿਮਾਚਲ ਪ੍ਰਦੇਸ਼, ਕੁੱਲੂ, ਵੱਡਾ ਸੜਕ ਹਾਦਸਾ ਵਾਪਰ ਗਿਆ। ਦੱਸ ਦਈਏ ਕਿ Kullu 'ਚ ਸੈਲਾਨੀਆਂ ਨਾਲ ਭਰੀ ਟ੍ਰੇਵਲਰ ਗੱਡੀ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ 7 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜਦਕਿ 10 ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਹ ਵਿਦਿਆਰਥੀ ਵਾਰਾਣਸੀ ਆਈ.ਆਈ.ਟੀ. ਦੇ ਹਨ। ਇਹ ਹਾਦਸਾ ਬੀਤੀ ਰਾਤ ਕਰੀਬ 8.30 ਵਜੇ ਕੁੱਲੂ ਦੀ ਬੰਜਰ ਘਾਟੀ ਦੇ ਘਿਆਗੀ ਇਲਾਕੇ 'ਚ NH-305 'ਤੇ ਵਾਪਰਿਆ ਹੈ। ਇਸ ਹਾਦਸੇ 'ਚ ਜ਼ਖਮੀ ਹੋਏ 10 ਵਿਦਿਆਰਥੀਆਂ 'ਚੋਂ 5 ਨੂੰ ਕੁੱਲੂ ਦੇ ਜ਼ੋਨਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ 5 ਦਾ ਬੰਜਰ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

Continues below advertisement

JOIN US ON

Telegram