Indonesia G-20 ਸੰਮੇਲਨ : ਬਾਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ |G-20 Summit In Bali

Continues below advertisement

Indonesia G-20 ਸੰਮੇਲਨ : ਬਾਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

ਇੰਡੋਨੇਸ਼ੀਆ ਵਿੱਚ ਜੀ-20 ਸਮਿਟ ਵਿੱਚ ਹਿੱਸਾ ਲੈਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਗਏ ਹੋਏ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੌਰਾਨ ਬਾਲੀ ਸ਼ਹਿਰ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਤ ਕੀਤੀ । ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਵੀ ਕੀਤਾ। ਪੀਐੱਮ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਡੋਨੇਸ਼ੀਆ, ਬਾਲੀ ਆਉਣ ਤੋਂ ਬਾਅਦ ਹਰ ਭਾਰਤੀ ਦੇ ਮਨ ਵਿੱਚ ਇੱਕ ਵੱਖਰੀ ਭਾਵਨਾ, ਇੱਕ ਵੱਖਰਾ ਅਹਿਸਾਸ ਹੁੰਦਾ ਹੈ। ਮੈਂ ਵੀ ਉਹੀ ਵਾਈਬ੍ਰੇਸ਼ਨ ਮਹਿਸੂਸ ਕਰ ਰਿਹਾ ਹਾਂ ਜੋ ਭਾਰਤ ਦੇ ਲੋਕ ਕਰ ਰਹੇ ਹਨ।

ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਵਿੱਚ 2014 ਤੋਂ ਪਹਿਲਾਂ ਅਤੇ ਬਾਅਦ ਵਿੱਚ ਸਪੀਡ ਅਤੇ ਪੈਮਾਨੇ ਵਿੱਚ ਵੱਡਾ ਅੰਤਰ ਆਇਆ ਹੈ। ਅੱੱਜ ਭਾਰਤ ਬੇਮਿਸਾਲ ਗਤੀ ਨਾਲ ਕੰਮ ਕਰ ਰਿਹਾ ਹੈ ਅਤੇ ਬੇਮਿਸਾਲ ਪੈਮਾਨੇ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਪ੍ਰਤਿਭਾ, ਭਾਰਤ ਦੀ ਤਕਨਾਲੋਜੀ, ਭਾਰਤ ਦੀ ਨਵੀਨਤਾ, ਭਾਰਤ ਦੀ ਸਨਅਤ ਨੇ ਅੱਜ ਦੁਨੀਆ ਭਰ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ।

ਪੀਐੱਮ ਮੋਦੀ ਨੇ ਕਿਹਾ ਕਿ ਬਾਲੀ ਵਿੱਚ ਇੱਕ ਵੱਖਰੀ ਕਿਸਮ ਦਾ ਮਾਹੌਲ ਹੈ ਅਤੇ ਇਹ ਵਾਤਾਵਰਨ ਸਾਨੂੰ ਵੱਖ-ਵੱਖ ਤਰ੍ਹਾਂ ਦੀ ਊਰਜਾ ਪ੍ਰਦਾਨ ਕਰਦਾ ਹੈ। ਇੰਡੋਨੇਸ਼ੀਆ ਨੇ ਇਸ ਪਰੰਪਰਾ ਨੂੰ ਜਿਉਂਦਾ ਰੱੱਖਿਆ ਹੈ। ਅੱਜ ਅਸੀਂ ਬਾਲੀ ਪਰੰਪਰਾ ਦੇ ਗੀਤ ਗਾ ਰਹੇ ਹਾਂ। ਭਾਰਤ ਦੇ ਕਟਕ ਸ਼ਹਿਰ ਵਿੱਚ ਮਹਾਨਦੀ ਦੇ ਕਿਨਾਰੇ ਬਾਲੀ ਯਾਤਰਾ ਚੱਲ ਰਹੀ ਹੈ। ਬਾਲੀ ਯਾਤਰਾ ਓਡੀਸ਼ਾ ਵਿੱਚ ਚੱਲ ਰਹੀ ਹੈ ਜੋ ਬਾਲੀ ਤੋਂ 1500 ਕਿਲੋਮੀਟਰ ਦੂਰ ਹੈ। ਉੜੀਸਾ ਦੇ ਲੋਕਾਂ ਦਾ ਮਨ ਬਾਲੀ ਵਿੱਚ ਹੈ। ਸਾਡਾ ਇੰਡੋਨੇਸ਼ੀਆ ਨਾਲ ਇੱਕ ਲਹਿਰ ਵਾਂਗ ਸਬੰਧ ਹੈ।

ਸਾਲ 2018 'ਚ ਜਦੋਂ ਇੰਡੋਨੇਸ਼ੀਆ 'ਚ ਭੂਚਾਲ ਆਇਆ ਤਾਂ ਭਾਰਤ ਨੇ ਆਪਰੇਸ਼ਨ ਸਮੁੰਦਰ ਮਿੱਤਰੀ ਸ਼ੁਰੂ ਕੀਤਾ ਸੀ। ਉਸ ਸਾਲ ਮੈਂ ਜਕਾਰਤਾ ਗਿਆ ਅਤੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ 90 ਸਮੁੰਦਰੀ ਮੀਲ ਦੂਰ ਹਨ। ਦਰਅਸਲ ਦੋਵੇਂ ਦੇਸ਼ 90 ਨੌਟੀਕਲ ਮੀਲ ਨੇੜੇ ਹਨ। ਭਾਰਤ ਅਤੇ ਇੰਡੋਨੇਸ਼ੀਆ ਨੇ ਹੁਣ ਅਤੇ ਉਦੋਂ ਬਹੁਤ ਕੁੱਝ ਸੁਰੱਖਿਅਤ ਰੱਖਿਆ ਹੈ। ਬਾਲੀ ਦੀ ਇਹ ਧਰਤੀ ਮਹਾਰਿਸ਼ੀ ਮਾਰਕੰਡੇਯ ਅਤੇ ਮਹਾਰਿਸ਼ੀ ਅਗਸਤਯ ਦੀ ਤਪੱਸਿਆ ਦੇ ਨਾਲ ਪਵਿੱਤਰ ਹੈ।

Continues below advertisement

JOIN US ON

Telegram