ਜੇ ਦਿੱਲੀ ਦੇ ਸਕੂਲ ਚੰਗੇ ਹੈ ਤਾਂ..ਤੁਹਾਡੇ ਬੱਚੇ ਇਨ੍ਹਾਂ 'ਚ ਕਿਉਂ ਨਹੀਂ ਪੜਦੇ..
ਦਿੱਲੀ ਦੀਆਂ ਸਾਰੀ 70 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ ਹੈ। ਜੇਕਰ ਤਿੰਨ ਵਜੇ ਦੀ ਵੋਟਿੰਗ ਦੀ ਗੱਲ ਕੀਤੀ ਜਾਵੇ ਤਾਂ EC ਦੇ ਮੁਤਾਬਕ ਰਾਜਧਾਨੀ ਵਿੱਚ ਦੁਪਹਿਰ 3 ਵਜੇ ਤੱਕ 46.55 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ।Delhi Poll: AAP ਦੇ ਨੇਤਾ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਸੀ ਕਿ ਭਾਜਪਾ ਜੰਗਪੁਰਾ ਵਿਧਾਨ ਸਭਾ ਸੀਟ 'ਤੇ ਵੋਟਰਾਂ ਨੂੰ ਪੈਸੇ ਵੰਡ ਰਹੀ ਹੈ। ਇਸ 'ਤੇ ਹੁਣ EC ਦਾ ਜਵਾਬ ਆਇਆ ਹੈ। EC ਨੇ ਕਿਹਾ ਕਿ ਸਰਾਏ ਕਾਲੇ ਖਾਂ ਵਿੱਚ ਮਤਦਾਤਾਵਾਂ ਨੂੰ ਪੈਸੇ ਵੰਡਣ ਦੇ ਦੋਸ਼ਾਂ ਦੀ ਤੁਰੰਤ ਜਾਂਚ ਕੀਤੀ ਗਈ। ਪੁਲਿਸ ਨੇ ਐਗਜ਼ੀਕਿਊਟਿਵ ਮੈਜਿਸਟ੍ਰੇਟ/ਐਫਐਸਟੀ ਨਾਲ ਮਿਲ ਕੇ ਪੂਰੀ ਜਾਂਚ ਕੀਤੀ। ਦਾਵਿਆਂ ਨੂੰ ਸੱਚ ਕਰਨ ਬਾਰੇ ਕੋਈ ਪੁਖਤਾ ਸਬੂਤ ਨਹੀਂ ਮਿਲੇ। ਸ਼ਾਂਤੀ ਅਤੇ ਵਿਵਸਥਾ ਲਈ ਪੁਲਿਸ ਅਲਰਟ ਹੈ।