ਦੇਸ਼ 'ਚ monkeypox ਦਾ ਪਹਿਲਾ ਮਾਮਲਾ, ਕੇਰਲ ਦੇ ਇੱਕ ਮਰੀਜ਼ 'ਚ ਹੋਈ ਪੁਸ਼ਟੀ
ਦੇਸ਼ 'ਚ monkeypox ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਸੰਕਰਮਿਤ ਵਿਅਕਤੀ ਕੇਰਲ ਦਾ ਵਸਨੀਕ ਹੈ ਅਤੇ ਕੁਝ ਦਿਨ ਪਹਿਲਾਂ ਹੀ ਯੂਏਈ ਤੋਂ ਵਾਪਸ ਆਇਆ ਸੀ। ਉਹ ਤਿੰਨ ਦਿਨ ਪਹਿਲਾਂ ਜਾਂਚ ਦੌਰਾਨ ਪੌਜ਼ੇਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮਾਮਲੇ ਦੀ ਪੁਸ਼ਟੀ ਕੀਤੀ ਸੀ। ਦੱਸ ਦੇਈਏ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਕੇਂਦਰੀ ਸਿਹਤ ਮੰਤਰਾਲੇ ਨੇ ਜਾਂਚ ਲਈ ਕੇਰਲ ਦੇ ਕੋਲਮ ਵਿਖੇ ਉੱਚ ਪੱਧਰੀ ਮੈਡੀਕਲ ਟੀਮ ਭੇਜ ਦਿੱਤੀ ਹੈ।
Tags :
Kerala Centre Government Monkeypox Monkeypox Symptoms Monkeypox Case In India First Monkeypox Case High-Level Team