Kangra-tanda state highway 'ਤੇ landslide,8 ਪ੍ਰਵਾਸੀ ਮਜ਼ਦੂਰ ਜ਼ਖਮੀ

ਕਾਂਗੜਾ-ਟਾਂਡਾ ਰਾਜ ਮਾਰਗ 'ਤੇ ਲੈਂਡਸਲਾਈਡ
ਹਾਦਸੇ 'ਚ  8 ਪ੍ਰਵਾਸੀ ਮਜ਼ਦੂਰ ਜ਼ਖਮੀ 
1 ਜ਼ਖ਼ਮੀ ਮਜ਼ਦੂਰ ਪੀਜੀਆਈ ਚੰਡੀਗੜ੍ਹ ਰੈਫ਼ਰ

ਕਾਂਗੜਾ-ਟਾਂਡਾ ਰਾਜ ਮਾਰਗ 'ਤੇ ਦੇਰ ਰਾਤ ਲੈਂਡਸਲਾਈਡ ਹੋਈ ਹੈ 
ਇਸ ਹਾਦਸੇ 'ਚ  8 ਪ੍ਰਵਾਸੀ ਮਜ਼ਦੂਰ ਜ਼ਖਮੀ ਹੋ ਗਏ। 
ਹਾਦਸਾ ਮੈਡੀਕਲ ਕਾਲਜ ਟਾਂਡਾ ਨੇੜੇ ਵਾਪਰਿਆ 
ਜ਼ਖਮੀ ਮਜ਼ਦੂਰਾਂ ਨੂੰ ਆਸ-ਪਾਸ ਦੇ ਲੋਕਾਂ ਨੇ ਤੁਰੰਤ ਮਲਬੇ 'ਚੋਂ ਕੱਢ ਕੇ ਟਾਂਡਾ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ। 
ਜਿੱਥੇ ਅੱਠ ਮਜ਼ਦੂਰਾਂ ਵਿੱਚੋਂ ਸੱਤ ਦੀ ਹਾਲਤ ਸਥਿਰ ਬਣੀ ਹੋਈ ਹੈ, ਜਦਕਿ ਇੱਕ ਜ਼ਖ਼ਮੀ ਮਜ਼ਦੂਰ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਕਾਂਗੜਾ-ਟਾਂਡਾ ਰੋਡ 'ਤੇ ਪੈਟਰੋਲ ਪੰਪ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਇਨ੍ਹੀਂ ਦਿਨੀਂ ਕਾਂਗੜਾ 'ਚ ਹੋ ਰਹੀ ਭਾਰੀ ਬਰਸਾਤ ਕਾਰਨ ਹੁਣ ਖੁਦਾਈ ਵਾਲੀ ਜਗ੍ਹਾ ਦੇ ਉੱਪਰ ਦੇ ਖੇਤਾਂ 'ਚ ਵੀ ਪਾਣੀ ਭਰ ਗਿਆ ਹੈ। ਅਜਿਹੇ 'ਚ ਮਿੱਟੀ 'ਚ ਜ਼ਿਆਦਾ ਨਮੀ ਹੋਣ ਕਾਰਨ ਖੇਤ ਦੀ ਮਿੱਟੀ ਦਾ ਮਲਬਾ ਪੈਟਰੋਲ ਪੰਪ ਲਈ ਖੁਦਾਈ ਵਾਲੀ ਜਗ੍ਹਾ 'ਤੇ ਡਿੱਗ ਗਿਆ। ਇਸ ਖੁਦਾਈ 'ਤੇ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰ ਰਾਤ ਦੇ ਹਨੇਰੇ 'ਚ ਅਚਾਨਕ ਹੋਏ ਲੈਂਡਸਲੈਡ ਦੀ ਲਪੇਟ 'ਚ ਆ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੁਰੰਤ ਟਾਂਡਾ ਹਸਪਤਾਲ ਪਹੁੰਚਾਇਆ ਗਿਆ।

JOIN US ON

Telegram
Sponsored Links by Taboola