Independence Day 2022: 2 ਲੱਖ ਰੁਪਏ ਖਰਚ ਕੇ ਵਿਅਕਤੀ ਨੇ ਕਾਰ 'ਤੇ ਬਣਾਇਆ ਤਿਰੰਗਾ

Continues below advertisement

Independence Day 2022:  ਅਜ਼ਾਦੀ ਕਾ ਅੰਮ੍ਰਿਤ ਮਹੋਤਸਵ  (Azadi Ka Amrit Mahotsav)  ਪ੍ਰੋਗਰਾਮ ਤਹਿਤ ਦੇਸ਼ ਭਰ ਵਿੱਚ ਹਰ ਘਰ ਤਿਰੰਗਾ ਮੁਹਿੰਮ ਚੱਲ ਰਹੀ ਹੈ। ਇਹ ਮੁਹਿੰਮ 15 ਅਗਸਤ ਤੱਕ ਚੱਲੇਗੀ। ਇਸ ਮੁਹਿੰਮ ਤਹਿਤ ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਘਰਾਂ 'ਤੇ ਤਿਰੰਗਾ ਲਹਿਰਾਉਣ ਦਾ ਸੱਦਾ ਦਿੱਤਾ ਹੈ। ਇਸੇ ਕੜੀ 'ਚ ਗੁਜਰਾਤ ਦੇ ਇਕ ਵਿਅਕਤੀ ਨੇ ਆਪਣੀ ਕਾਰ 'ਤੇ ਹੀ ਤਿਰੰਗੇ ਦਾ ਪ੍ਰਿੰਟ ਛਪਵਾ ਲਿਆ ਹੈ। ਗੁਜਰਾਤ ਦਾ ਇੱਕ ਵਿਅਕਤੀ ਕਾਰ ਚਲਾ ਕੇ ਦਿੱਲੀ ਪਹੁੰਚਿਆ ਹੈ। ਇਸ ਵਿਅਕਤੀ ਨੇ ਆਪਣੀ ਕਾਰ 'ਤੇ (Tricolour On Car) ਬਣਾਇਆ ਹੋਇਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਗੁਜਰਾਤ ਦੇ ਸਿਧਾਰਥ ਦੋਸ਼ੀ ਨੇ ਆਪਣੀ ਕਾਰ 'ਤੇ 2 ਲੱਖ ਰੁਪਏ ਖਰਚ ਕਰਕੇ ਤਿਰੰਗਾ ਬਣਾਇਆ ਹੈ। ਸਿਧਾਰਥ ਨੇ ਦੱਸਿਆ ਕਿ ਉਹ ਇਸ ਮੁਹਿੰਮ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

Continues below advertisement

JOIN US ON

Telegram