ਕੇਂਦਰ ਤੇ ਕਿਸਾਨਾਂ ਦੀ ਮੀਟਿੰਗ 'ਚ ਗਹਿਮਾ-ਗਹਿਮੀ ਦਾ ਮਾਹੌਲ, ਜਾਣੋ ਕੀ ਰਿਹਾ ਸਰਕਾਰ ਦਾ ਰਵੱਈਆ
ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਅੱਜ ਲਗਾਤਾਰ 44ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਹੀ ਅੱਜ ਕੇਂਦਰ ਤੇ ਕਿਸਾਨ ਜਥੇਬੰਦੀਆਂ ਦੇ ਵਿਚ ਅੱਠਵੇਂ ਦੌਰ ਦੀ ਬੈਠਕ ਹੋਈ। ਇਹ ਬੈਠਕ ਵੀ ਬੇਨਤੀਜਾ ਰਹੀ। ਹੁਣ ਅਗਲੀ ਬੈਠਕ 15 ਜਨਵਰੀ ਨੂੰ ਹੋਵੇਗੀ।ਸੂਤਰਾਂ ਮੁਤਾਬਕ ਬੈਠਕ 'ਚ ਅੱਜ ਇਕ ਵਾਰ ਸਰਕਾਰ ਨੇ ਕਿਸਾਨ ਲੀਡਰਾਂ ਸਾਹਮਣੇ ਕਾਨੂੰਨਾਂ 'ਚ ਸੋਧ ਦਾ ਪ੍ਰਸਤਾਵ ਰੱਖਿਆ। ਸਰਕਾਰ ਵੱਲੋਂ ਕਿਹਾ ਗਿਆ ਕਿ ਕਾਨੂੰਨ ਵਾਪਸ ਨਹੀਂ ਲਏ ਜਾ ਸਕਦੇ ਕਿਉਂਕਿ ਕਾਫੀ ਕਿਸਾਨ ਇਸ ਦੇ ਪੱਖ 'ਚ ਹਨ। ਉੱਥੇ ਹੀ ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ ਦੁਹਰਾਉਂਦੇ ਰਹੇ।
Tags :
Kisan Meeting Inconclusive Kisan Agitation In Punjab 31 Jathbandi Kissan Kissan Meeting Today Farmer Jathebandi Kissan Agriculture Meeting Today Kissan Jathebandi Meeting Farmer Meeting Delhi Kisan Protest In Punjab Kisan Protest Punjab