ABP Sanjha 'ਤੇ ਹਿਮਾਚਲ 'ਚ ਮੌਨਸੂਨ, ਵਿਜੈ ਮਾਲਿਆ ਨੂੰ ਸਜ਼ਾ ਅਤੇ ਜਾਣੋ ਅਮਰਨਾਥ ਯਾਤਰਾ 'ਤੇ ਵਧੇਰੇ ਅਪਡੇਟ

Continues below advertisement

Himachal Pardesh Monsoon: ਸੂਬੇ 'ਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਤੱਕ ਰਾਜ ਵਿੱਚ ਮਾਨਸੂਨ ਦੀ ਆਮ ਬਾਰਿਸ਼ ਹੋ ਰਹੀ ਹੈ। ਆਉਣ ਵਾਲੇ ਦਿਨਾਂ 'ਚ ਇਕ ਵਾਰ ਫਿਰ ਤੋਂ ਸੂਬੇ 'ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਕੁਝ ਥਾਵਾਂ 'ਤੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।

Vijay Mallya ਨੂੰ 4 ਮਹੀਨੇ ਦੀ ਸਜ਼ਾ ਅਤੇ 2000 ਰੁਪਏ ਦਾ ਜ਼ੁਰਮਾਨਾ

Vijay Mallya Case: ਸੁਪਰੀਮ ਕੋਰਟ ਨੇ ਵਿਜੇ ਮਾਲਿਆ ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿੱਚ 4 ਮਹੀਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ 'ਚ ਵਿਜੇ ਮਾਲਿਆ ਨੂੰ 2000 ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ। ਇਹ ਵੀ ਕਿਹਾ ਕਿ ਜੁਰਮਾਨਾ ਅਦਾ ਨਾ ਕਰਨ 'ਤੇ 2 ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ। ਇਸ ਤੋਂ ਇਲਾਵਾ ਵਿਜੇ ਮਾਲਿਆ ਨੂੰ ਸਖ਼ਤੀ ਨਾਲ ਹੁਕਮ ਵੀ ਦਿੱਤੇ ਗਏ ਸਨ ਕਿ ਵਿਦੇਸ਼ ਵਿੱਚ ਟਰਾਂਸਫਰ ਕੀਤੇ 40 ਮਿਲੀਅਨ ਡਾਲਰ 4 ਹਫ਼ਤਿਆਂ ਵਿੱਚ ਅਦਾ ਕੀਤੇ ਜਾਣ।

Amarnath Yatra 2022: ਦੋ ਦਿਨਾਂ ਬਾਅਦ ਅਮਰਨਾਥ ਯਾਤਰਾ ਮੁੜ ਸ਼ੁਰੂ

Amarnath Yatra: ਖ਼ਰਾਬ ਮੌਸਮ ਕਾਰਨ ਲਗਪਗ ਇੱਕ ਦਿਨ ਲਈ ਮੁਅੱਤਲ ਰਹਿਣ ਤੋਂ ਬਾਅਦ ਅਮਰਨਾਥ ਯਾਤਰਾ ਸੋਮਵਾਰ ਨੂੰ ਮੁੜ ਸ਼ੁਰੂ ਹੋ ਗਈ। ਜਿਸ ਤੋਂ ਬਾਅਦ 4,026 ਸ਼ਰਧਾਲੂਆਂ ਦਾ 12ਵਾਂ ਜੱਥਾ ਜੰਮੂ ਤੋਂ ਦੱਖਣੀ ਕਸ਼ਮੀਰ 'ਚ 3,880 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫਾ ਦੇ ਦਰਸ਼ਨਾਂ ਲਈ ਰਵਾਨਾ ਹੋ ਗਿਆ ਹੈ। ਖ਼ਰਾਬ ਮੌਸਮ ਕਾਰਨ ਜੰਮੂ ਤੋਂ ਯਾਤਰਾ ਮੁਲਤਵੀ ਕਰ ਦਿੱਤੀ ਗਈ। ਐਤਵਾਰ ਨੂੰ ਘਾਟੀ 'ਚ ਕਿਸੇ ਵੀ ਸਮੂਹ ਨੂੰ ਬੇਸ ਕੈਂਪਾਂ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਇੱਕ ਲੱਖ ਤੋਂ ਵੱਧ ਸ਼ਰਧਾਲੂ ਅਮਰਨਾਥ ਯਾਤਰਾ ਦੇ ਦਰਸ਼ਨ ਕਰ ਚੁੱਕੇ ਹਨ।

Continues below advertisement

JOIN US ON

Telegram