ED ਦੀ ਰੇਡ ਦੌਰਾਨ ਮਿਲਿਆ ਨੋਟਾਂ ਦਾ ਪਹਾੜ, ਨੋਟ ਗਿਣਦੇ-ਗਿਣਦੇ ਥੱਕੇ ਮੁਲਾਜ਼ਮ
Continues below advertisement
ED Raids : ਮੋਬਾਈਲ ਗੇਮਿੰਗ ਐਪ ਰਾਹੀਂ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ-ਈਡੀ ਨੇ ਸ਼ਨੀਵਾਰ ਨੂੰ ਕੋਲਕਾਤਾ ਵਿੱਚ ਛਾਪਾ ਮਾਰਿਆ। ਇਹ ਛਾਪੇਮਾਰੀ ਮੋਬਾਈਲ ਗੇਮਿੰਗ ਐਪਲੀਕੇਸ਼ਨ ਆਪਰੇਟਰਾਂ ਦੇ ਛੇ ਟਿਕਾਣਿਆਂ 'ਤੇ ਮਾਰੇ ਗਏ ਹਨ। ਈਡੀ ਨੇ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਯਾਨੀ ਪੀਐਮਐਲਏ ਤਹਿਤ ਕੀਤੀ ਹੈ। ਛਾਪੇਮਾਰੀ ਦੌਰਾਨ ਹੁਣ ਤੱਕ 12 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਹ ਖ਼ਬਰ ਲਿਖੇ ਜਾਣ ਤੱਕ ਬਰਾਮਦ ਹੋਈ ਨਕਦੀ ਦੀ ਗਿਣਤੀ ਜਾਰੀ ਸੀ।ਈਡੀ ਨੇ ਗੇਮਿੰਗ ਐਪ ਦੇ ਸੰਚਾਲਕਾਂ ਦੇ 6 ਟਿਕਾਣਿਆਂ 'ਤੇ ਕਾਰਵਾਈ ਕੀਤੀ ਹੈ। ਈਡੀ ਦੀਆਂ ਟੀਮਾਂ ਛਾਪੇਮਾਰੀ ਲਈ ਸ਼ਨੀਵਾਰ ਸਵੇਰੇ ਸਾਲਟ ਲੇਕ ਏਜੰਸੀ ਦੇ ਕੇਂਦਰੀ ਸਰਕਾਰੀ ਦਫ਼ਤਰ ਦੇ ਅਹਾਤੇ ਤੋਂ ਨਿਕਲੀਆਂ। ਟੀਮ ਦੇ ਨਾਲ ਕੇਂਦਰੀ ਹਥਿਆਰਬੰਦ ਬਲਾਂ ਦੇ ਜਵਾਨ ਵੀ ਸਨ। ਇਸ ਛਾਪੇਮਾਰੀ ਵਿੱਚ ਈਡੀ ਨੂੰ ਚੰਗੀ ਮਾਤਰਾ ਵਿੱਚ ਨਕਦੀ ਮਿਲੀ ਹੈ। ਇਹ ਨਕਦੀ ਇੰਨੀ ਜ਼ਿਆਦਾ ਹੈ ਕਿ ਹੁਣ ਤੱਕ ਈਡੀ ਦੀ ਟੀਮ ਇਸ ਦੀ ਗਿਣਤੀ ਕਰਨ 'ਚ ਲੱਗੀ ਹੋਈ ਹੈ। ਇਸ 'ਚ 500 ਤੋਂ 2000 ਦੇ ਨੋਟਾਂ ਦੀ ਗਿਣਤੀ ਅਜੇ ਬਾਕੀ ਹੈ। ਈਡੀ ਅਧਿਕਾਰੀਆਂ ਮੁਤਾਬਕ ਨਕਦੀ ਦੀ ਗਿਣਤੀ ਅਜੇ ਵੀ ਜਾਰੀ ਹੈ।
Continues below advertisement