MP's Salary | ਜਾਣੋ ਇੱਕ ਸਾਂਸਦ ਦੀ ਕਿੰਨੀ ਹੁੰਦੀ ਤਨਖ਼ਾਹ ਤੇ ਕੀ-ਕੀ ਮਿਲਦੀਆਂ ਹਨ ਸਹੂਲਤਾਂ?

Continues below advertisement

MP's Salary | ਜਾਣੋ ਇੱਕ ਸਾਂਸਦ ਦੀ ਕਿੰਨੀ ਹੁੰਦੀ ਤਨਖ਼ਾਹ ਤੇ ਕੀ-ਕੀ ਮਿਲਦੀਆਂ ਹਨ ਸਹੂਲਤਾਂ?
#India #MP #Salary #loksabha #election2024 #abplive
ਸੰਸਦ ਮੈਂਬਰ (ਤਨਖਾਹ, ਭੱਤੇ ਅਤੇ ਪੈਨਸ਼ਨ) ਐਕਟ 1954 ਦੇ ਤਹਿਤ
ਸੰਸਦ ਮੈਂਬਰ ਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ

1 ਅਪ੍ਰੈਲ, 2023 ਤੋਂ ਨਵਾਂ ਨਿਯਮ ਲਾਗੂ ਕੀਤਾ ਗਿਆ
ਜਿਸ ਤਹਿਤ ਹਰ ਪੰਜ ਸਾਲ ਬਾਅਦ ਸੰਸਦ ਮੈਂਬਰਾਂ ਦੀ ਤਨਖਾਹ ਅਤੇ ਰੋਜ਼ਾਨਾ ਭੱਤਾ ਵਧਾਇਆ ਜਾਵੇਗਾ।

ਇੱਕ ਸੰਸਦ ਮੈਂਬਰ ਨੂੰ ਸਦਨ ਦੇ ਸੈਸ਼ਨ ਜਾਂ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ
ਜਾਂ ਸੰਸਦ ਮੈਂਬਰ ਹੋਣ ਨਾਲ ਸਬੰਧਤ ਕਿਸੇ ਵੀ ਕੰਮ ਲਈ ਯਾਤਰਾ ਕਰਨ ਲਈ
ਵੱਖਰਾ ਭੱਤਾ ਦਿੱਤਾ ਜਾਂਦਾ ਹੈ।
ਜਾਣਕਾਰੀ ਮੁਤਾਬਕ ਜੇਕਰ ਸੰਸਦ ਮੈਂਬਰ ਸੜਕ ਰਾਹੀਂ ਸਫ਼ਰ ਕਰਦੇ ਹਨ ਤਾਂ ਉਨ੍ਹਾਂ ਨੂੰ
16 ਰੁਪਏ ਪ੍ਰਤੀ ਕਿਲੋਮੀਟਰ ਦਾ ਵੱਖਰਾ ਭੱਤਾ ਮਿਲਦਾ ਹੈ।

ਹਲਕਾ ਭੱਤੇ ਵਜੋਂ ਹਰ ਮਹੀਨੇ 70 ਹਜ਼ਾਰ ਰੁਪਏ ਮਿਲਦੇ ਹਨ।

ਟੈਲੀਫੋਨ ਦਾ ਸਾਰਾ ਖਰਚਾ ਸਰਕਾਰ ਚੁੱਕਦੀ ਹੈ

ਹਰ ਮਹੀਨੇ ਦਫ਼ਤਰੀ ਖਰਚ ਭੱਤੇ ਵਜੋਂ 60 ਹਜ਼ਾਰ ਰੁਪਏ

ਸੰਸਦ ਮੈਂਬਰ ਨੂੰ ਇੱਕ ਪਾਸ ਵੀ ਦਿੱਤਾ ਜਾਂਦਾ ਹੈ, ਜਿਸ ਦੀ ਮਦਦ ਨਾਲ ਉਹ ਕਿਸੇ ਵੀ ਸਮੇਂ
ਰੇਲਵੇ ਵਿੱਚ ਮੁਫਤ ਯਾਤਰਾ ਕਰ ਸਕਦਾ ਹੈ।
ਇਹ ਪਾਸ ਕਿਸੇ ਵੀ ਟਰੇਨ ਦੇ ਫਸਟ ਕਲਾਸ ਏਸੀ ਜਾਂ ਐਗਜ਼ੀਕਿਊਟਿਵ ਕਲਾਸ ਵਿੱਚ ਵੈਧ ਹੈ।

ਸਰਕਾਰੀ ਕੰਮ ਦੇ ਸਿਲਸਿਲੇ 'ਚ ਵਿਦੇਸ਼ ਜਾਣ 'ਤੇ
ਸਰਕਾਰੀ ਭੱਤਾ ਵੀ ਦਿੱਤਾ ਜਾਂਦਾ ਹੈ।

ਹਰ ਸੰਸਦ ਮੈਂਬਰ ਨੂੰ ਮੈਡੀਕਲ ਸਹੂਲਤ ਵੀ ਮਿਲਦੀ ਹੈ।
ਜੇਕਰ ਕੋਈ ਸੰਸਦ ਮੈਂਬਰ ਰੈਫਰਲ ਤੋਂ ਬਾਅਦ ਕਿਸੇ ਸਰਕਾਰੀ ਜਾਂ ਪ੍ਰਾਈਵੇਟ
ਹਸਪਤਾਲ ਵਿੱਚ ਇਲਾਜ ਜਾਂ ਅਪਰੇਸ਼ਨ ਕਰਵਾਉਂਦਾ ਹੈ ਤਾਂ
ਉਸ ਇਲਾਜ ਦਾ ਸਾਰਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ।

ਸੰਸਦ ਮੈਂਬਰਾਂ ਨੂੰ ਸਰਕਾਰੀ ਖਰਚੇ 'ਤੇ ਸੁਰੱਖਿਆ ਕਰਮਚਾਰੀ
ਅਤੇ ਕੇਅਰਟੇਕਰ ਵੀ ਮਿਲਦੇ ਹਨ।

Continues below advertisement

JOIN US ON

Telegram