ABP News

NCERT | INDIA ਨਹੀਂ 'ਭਾਰਤ' ਲਿਖੋ, ਕਿਤਾਬਾਂ 'ਚ ਬਦਲੇਗਾ ਦੇਸ਼ ਦਾ ਨਾਂ!

Continues below advertisement

NCERT | INDIA ਨਹੀਂ 'ਭਾਰਤ' ਲਿਖੋ, ਕਿਤਾਬਾਂ 'ਚ ਬਦਲੇਗਾ ਦੇਸ਼ ਦਾ ਨਾਂ!

#INDIA #Bharat #NCERT #abplive

ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT) ਦੇ ਪੈਨਲ ਨੇ ਸਾਰੀਆਂ ਐਨਸੀਈਆਰਟੀ ਪਾਠ ਪੁਸਤਕਾਂ ਵਿੱਚ “INDIA” ਦੀ ਥਾਂ “BHARAT ਲਿਖਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਪੈਨਲ ਦੇ ਸਾਰੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਲਿਆ ਗਿਆ।

ਇਹ ਬਦਲਾਅ NCERT ਦੀਆਂ ਕਿਤਾਬਾਂ ਦੇ ਅਗਲੇ ਸੈੱਟ ਵਿੱਚ ਦਿਖਾਈ ਦੇਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਪ੍ਰਸਤਾਵ ਕਈ ਮਹੀਨੇ ਪਹਿਲਾਂ ਰੱਖਿਆ ਗਿਆ ਸੀ ਪਰ ਹੁਣ ਇਸ ਨੂੰ ਰਸਮੀ ਸਮਰਥਨ ਮਿਲ ਗਿਆ ਹੈ।

NCERT ਵੱਲੋਂ ਇਹ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਇੰਡੀਆ ਬਨਾਮ ਭਾਰਤ ਦਾ ਮੁੱਦਾ ਸਿਆਸੀ ਹਲਕਿਆਂ ਵਿੱਚ ਗਰਮਾ ਰਿਹਾ ਹੈ।
ਇਹ ਸਾਰਾ ਵਿਵਾਦ ਉਦੋਂ ਸਾਹਮਣੇ ਆਇਆ ਜਦੋਂ ਇਕ ਪਾਸੇ ਜਿਥੇ ਮੋਦੀ ਸਰਕਾਰ ਖਿਲਾਫ ਇਕਜੁੱਟ ਹੋਈਆਂ ਵਿਰੋਧੀ ਧਿਰਾਂ ਨੇ ਆਪਣੇ ਗਠਜੋੜ ਦਾ ਨਾਮ ਇੰਡੀਆ ਰੱਖ ਲਿਆ
ਤਾਂ ਦੂਜੇ ਪਾਸੇ ਜੀ-20 ਦਾਅਵਤ ਦੇ ਸੱਦਾ ਪੱਤਰ ‘ਤੇ president of India ਦੀ ਜਗ੍ਹਾ  ‘ਭਾਰਤ ਦੇ ਰਾਸ਼ਟਰਪਤੀ’ ਲਿਖਿਆ ਦੇਖਿਆ ਗਿਆ। ਇਸ ਤੋਂ ਬਾਅਦ ਵਿਰੋਧੀ ਧਿਰ ਨੇ ਇਹ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ।

 

Continues below advertisement

JOIN US ON

Telegram