ਆਰਜੇਡੀ ਅਤੇ 'ਮਹਾਗਠਬੰਧਨ' ਦੇ ਨਾਲ, 22 ਸਾਲਾਂ 'ਚ 8ਵੀਂ ਵਾਰ CM ਵਜੋਂ ਸਹੁੰ ਚੁੱਕਣਗੇ Nitish Kumar
Continues below advertisement
Bihar Politics Update: ਜੇਡੀਯੂ (JDU) ਨੇਤਾ ਨਿਤੀਸ਼ ਕੁਮਾਰ (Nitish Kumar) ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ (Tejashwi Yadav) ਅੱਜ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਦੁਪਹਿਰ 2 ਵਜੇ ਰਾਜ ਭਵਨ 'ਚ ਸਹੁੰ ਚੁੱਕ ਸਮਾਗਮ ਹੋਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਦੋ ਮੈਂਬਰੀ ਮੰਤਰੀ ਮੰਡਲ ਵਿੱਚ ਬਾਅਦ ਵਿੱਚ ਹੋਰ ਮੰਤਰੀ ਸ਼ਾਮਲ ਕੀਤੇ ਜਾਣਗੇ। ਕੁਮਾਰ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਛੱਡ ਕੇ ਅੱਠਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਹ ਸੱਤ ਪਾਰਟੀਆਂ ਦੇ ਗੱਠਜੋੜ ਦੀ ਅਗਵਾਈ ਕਰਨਗੇ। ਇਸ ਗਠਜੋੜ ਨੂੰ ਇੱਕ ਆਜ਼ਾਦ ਦਾ ਸਮਰਥਨ ਪ੍ਰਾਪਤ ਹੈ। ਸੂਤਰਾਂ ਮੁਤਾਬਕ ਨਵੀਂ ਕੈਬਨਿਟ 'ਚ ਜੇਡੀਯੂ ਤੋਂ ਇਲਾਵਾ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੇ ਨੁਮਾਇੰਦੇ ਹੋਣਗੇ। ਖੱਬੀਆਂ ਪਾਰਟੀਆਂ ਵੱਲੋਂ ਨਵੀਂ ਸਰਕਾਰ ਨੂੰ ਆਪਣੀ ਸੁਤੰਤਰ ਪਛਾਣ ਬਣਾਈ ਰੱਖਣ ਲਈ ਬਾਹਰੋਂ ਸਮਰਥਨ ਦੇਣ ਦੀ ਸੰਭਾਵਨਾ ਹੈ।
Continues below advertisement
Tags :
BJP Nitish Kumar Punjabi News JDU Abp Sanjha Chief Minister Of Bihar Bihar News Upendra Kushwaha Bihar Politics Bihar Political Crisis Bihar Political Crisis News Jdu Bjp Alliance Bihar Political Crisis 2022 Bihar Political News Bihar Political News Update Bihar Political News Latest Bihar Politics News Bihar Political Situation Rjd Mla Meeting Jdu Mla Meeting Governor Phagu Chauhan Nitish Kumar Resign