ਦੇਸ਼ 'ਚ ਪਿਆਜ਼ ਸਸਤਾ ਹੋਣ ਦੀ ਉਮੀਦ, ਸਰਕਾਰ ਨੇ ਐਕਸਪੋਰਟ 'ਤੇ ਲਗਾਈ ਰੋਕ

Continues below advertisement
ਕੇਂਦਰ ਸਰਕਾਰ ਨੇ ਪਿਆਜ਼ ਦੀਆਂ ਸਾਰੀਆਂ ਕਿਸਮਾਂ ਦੇ ਨਿਰਯਾਤ ‘ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ ਵਪਾਰ ਦੇ ਡਾਇਰੈਕਟੋਰੇਟ ਜਨਰਲ (ਡੀਜੀਐਫਟੀ) ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਮੁਤਾਬਕ, "ਤੁਰੰਤ ਪ੍ਰਭਾਵ ਨਾਲ ਸਾਰੀਆਂ ਕਿਸਮਾਂ ਦੇ ਪਿਆਜ਼ ਦੀ ਬਰਾਮਦ ‘ਤੇ ਪਾਬੰਦੀ ਹੈ।"ਦੱਸ ਦਈਏ ਕਿ ਡੀਜੀਐਫਟੀ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ। ਇਹ ਅਜਿਹਾ ਮੁੱਦਾ ਹੈ ਜੋ ਆਯਾਤ ਅਤੇ ਨਿਰਯਾਤ ਨਾਲ ਜੁੜੇ ਮੁੱਦਿਆਂ ਨਾਲ ਸਬੰਧਤ ਹੈ। ਨਿਰਯਾਤ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਪਿਆਜ਼ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕੌਮੀ ਰਾਜਧਾਨੀ ਵਿਚ ਪਿਆਜ਼ 40 ਰੁਪਏ ਪ੍ਰਤੀ ਕਿੱਲੋ ਵਿੱਕ ਰਿਹਾ ਹੈ। ਕਈ ਸ਼ਹਿਰਾਂ ਵਿਚ ਇਸ ਦੀ ਕੀਮਤ 50 ਰੁਪਏ ਪ੍ਰਤੀ ਕਿੱਲੋ ਹੈ।ਦੱਸ ਦੇਈਏ ਕਿ ਭਾਰਤ ਤੋਂ ਬੰਗਲਾਦੇਸ਼, ਮਲੇਸ਼ੀਆ, ਯੂਏਈ ਅਤੇ ਸ੍ਰੀਲੰਕਾ ਵਿੱਚ ਵਧੇਰੇ ਨਿਰਯਾਤ ਹੁੰਦਾ ਹੈ। ਭਾਰਤ ਨੇ ਅਪਰੈਲ-ਜੂਨ ਦੇ ਦੌਰਾਨ 19.8 ਮਿਲੀਅਨ ਡਾਲਰ ਦੇ ਪਿਆਜ਼ ਦੀ ਬਰਾਮਦ ਕੀਤੀ ਸੀ।
Continues below advertisement

JOIN US ON

Telegram