Patalkot Express Fire | ਫ਼ਿਰੋਜ਼ਪੁਰ ਤੋਂ ਚੱਲੀ ਪਾਤਾਲਕੋਟ ਐਕਸਪ੍ਰੈਸ ਦੇ 2 ਡੱਬਿਆਂ ਵਿੱਚ ਲੱਗੀ ਅੱਗ,ਯਾਤਰੀਆਂ ਨੇ ਛਾਲ ਮਾਰ ਕੇ ਬਚਾਈ ਜਾਨ

Patalkot Express Fire | ਫ਼ਿਰੋਜ਼ਪੁਰ ਤੋਂ ਚੱਲੀ ਪਾਤਾਲਕੋਟ ਐਕਸਪ੍ਰੈਸ ਦੇ 2 ਡੱਬਿਆਂ ਵਿੱਚ ਲੱਗੀ ਅੱਗ,ਯਾਤਰੀਆਂ ਨੇ ਛਾਲ ਮਾਰ ਕੇ ਬਚਾਈ ਜਾਨ

#Trainaccident #patalkotexpress #abplive

ਫ਼ਿਰੋਜ਼ਪੁਰ ਤੋਂ ਮੱਧ ਪ੍ਰਦੇਸ਼ ਦੇ ਸਿਰੋਈ ਜਾ ਰਹੀ ਪਾਤਾਲਕੋਟ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ
ਆਗਰਾ ਦੇ ਭਦਈ ਰੇਲਵੇ ਸਟੇਸ਼ਨ ਨੇੜੇ ਟਰੇਨ ਦੀ ਜਨਰਲ ਬੋਗੀ 'ਚ ਜ਼ੋਰਦਾਰ ਧਮਾਕਾ ਹੋਇਆ
ਜਿਸ ਤੋਂ ਬਾਅਦ ਟਰੇਨ ਦੇ ਦੋ ਡੱਬਿਆਂ ਨੂੰ ਭਿਆਨਕ ਅੱਗ ਲੱਗ ਗਈ।
ਜਿਸ ਤੋਂ ਬਾਅਦ ਟਰੇਨ ਚੋਣ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ।
ਇਸੇ ਦੌਰਾਨ ਟਰੇਨ ਦਾ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕ ਦਿੱਤਾ। ਅੱਗ ਲੱਗਣ ਦੀ ਸੂਚਨਾ ਰੇਲਵੇ ਕੰਟਰੋਲ ਰੂਮ ਨੂੰ ਦਿੱਤੀ ਗਈ। ਜਿਵੇਂ ਹੀ ਟਰੇਨ ਰੁਕੀ ਤਾਂ ਯਾਤਰੀਆਂ ਨੇ ਬੋਗੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਦੋਂ ਤੱਕ ਦੋਵੇਂ ਬੋਗੀਆਂ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਚੁੱਕੀਆਂ ਸਨ। ਉਨ੍ਹਾਂ ਨੂੰ ਟਰੇਨ ਦੇ ਦੂਜੇ ਡੱਬਿਆਂ ਤੋਂ ਵੱਖ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ 'ਤੇ ਕਾਬੂ ਪਾਇਆ।
ਨਿਊਜ਼ ਏਜੰਸੀ ਏਐਨਆਈ ਨੇ ਭਾਰਤੀ ਰੇਲਵੇ ਦੇ ਹਵਾਲੇ ਨਾਲ ਕਿਹਾ ਕਿ ਇਸ ਹਾਦਸੇ ਚ ਕੋਈ ਜ਼ਖਮੀ ਨਹੀਂ ਹੋਇਆ ਹੈ।ਫਿਲਹਾਲ ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ ਹੈ।

JOIN US ON

Telegram
Sponsored Links by Taboola