Pitbull ਨੇ ਆਪਣੇ ਹੀ ਮਾਲਕ ਨੂੰ ਨੋਚ-ਨੋਚ ਕੇ ਖਾਧਾ,ਨਗਰ ਨਿਗਮ ਨੇ 14 ਦਿਨ ਲਈ ਹਿਰਾਸਤ 'ਚ ਲਿਆ

ਲਖਨਊ : ਪਿੱਟਬੁਲ ਨੇ ਆਪਣੇ ਹੀ ਮਾਲਕ ਨੂੰ ਨੋਚ-ਨੋਚ ਕੇ ਖਾਧਾ 
ਨਗਰ ਨਿਗਮ ਨੇ 14 ਦਿਨ ਲਈ ਹਿਰਾਸਤ 'ਚ ਲਿਆ
ਪਿੱਟਬੁਲ ਨੇ ਮਾਲਕਣ ਨੂੰ ਨੋਚ-ਨੋਚ ਮਾਰ ਦਿੱਤਾ
ਪਿੱਟਬੁਲ ਨੂੰ ਘਰ 'ਚ ਨਾ ਪਾਲਿਆ ਜਾਵੇ - ਮਾਹਿਰ 

ਕੁੱਤਾ ਧਰਤੀ 'ਤੇ ਅਜਿਹਾ ਜਾਨਵਰ ਹੈ ਜਿਸਦੀ ਵਫ਼ਾਦਾਰੀ ਦੀ ਹਰ ਕੋਈ ਮਿਸਾਲ ਦਿੰਦਾ ਹੈ |ਲੇਕਿਨ ਲਖਨਊ 'ਚ ਉਸ ਸਮੇਂ ਕੁੱਤੇ ਦੀ ਵਫ਼ਾਦਾਰੀ 'ਤੇ ਸਵਾਲ ਖੜ੍ਹੇ ਹੋ ਗਏ ਜਦੋਂ ਇਕ ਪਿਟਬੁਲ ਕੁੱਤੇ ਨੇ ਆਪਣੀ ਹੀ ਮਾਲਕਣ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਨਗਰ ਨਿਗਮ ਨੇ ਕੁੱਤੇ ਨੂੰ 14 ਦਿਨ ਲਈ ਹਿਰਾਸਤ 'ਚ ਲਿਆ|


ਉਧਰ ਇਸ ਘਟਨਾ ਨੇ ਮ੍ਰਿਤਕ ਔਰਤ ਦੇ ਪੁੱਤਰ ਅਮਿਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿਉਂਕਿ ਉਹ ਖੂਨੀ ਪਿਟਬੁੱਲ ਕੁੱਤੇ ਦਾ ਮਾਲਕ ਹੈ ਅਤੇ ਉਹ ਉਸ ਖੂਨੀ ਪਿਟਬੁੱਲ ਦੀ ਬਹੁਤ ਦੇਖਭਾਲ ਕਰਦਾ ਸੀ।ਇਸ ਮਾਮਲੇ 'ਚ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |ਇਥੇ ਦਰਸ਼ਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਮਾਹਿਰਾਂ ਅਨੁਸਾਰ ਵਿਦੇਸ਼ੀ ਨਸਲ ਦੇ ਪਿਟਬੁੱਲ ਕੁੱਤੇ ਨੂੰ ਘਰ 'ਚ ਪਾਲਿਆ ਨਾ ਜਾਵੇ | ਕਈ ਦੇਸ਼ਾਂ 'ਚ ਇਸ ਨਸਲ ਦੇ ਕੁੱਤੇ ਬੈਨ ਹਨ | ਕਿਓਂਕਿ ਬਹੁਤ ਵਾਰ ਵੇਖਣ 'ਚ ਆਇਆ ਹੈ ਕਿ ਇਹ ਕੁੱਤਾ ਗੁੱਸੇ 'ਚ ਆਪਣੇ ਮਾਲਕਾਂ ਨੂੰ ਹੀ ਨੋਚ ਲੈਂਦਾ ਹੈ | ਸੋ ਇਸ ਸੰਬੰਧੀ ਸਾਵਧਾਨੀ ਵਰਤੋਂ

JOIN US ON

Telegram
Sponsored Links by Taboola