PM Modi ਨੇ ਕੀਤਾ AIIMS ਬਿਲਾਸਪੁਰ ਦਾ ਉਦਘਾਟਨ

Continues below advertisement

PM Narendra Modi in Kullu:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਪ੍ਰਦੇਸ਼ ਦਾ ਦੌਰਾ ਕੀਤਾ। ਉੱਥੇ ਉਹ 3,650 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਸਵੇਰੇ ਕਰੀਬ 11: 30 ਵਜੇ ਏਮਜ਼ ਬਿਲਾਸਪੁਰ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਦੁਪਹਿਰ ਕਰੀਬ 12:45 ਵਜੇ ਬਿਲਾਸਪੁਰ ਦੇ ਲੁਹਣੂ ਮੈਦਾਨ ਪਹੁੰਚਣਗੇ, ਜਿੱਥੇ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ ਅਤੇ ਇੱਕ ਜਨਤਕ ਸਮਾਗਮ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਕਰੀਬ 3:15 ਵਜੇ ਕੁੱਲੂ ਦੇ ਧੌਲਪੁਰ ਮੈਦਾਨ ਪਹੁੰਚਣਗੇ, ਜਿੱਥੇ ਉਹ ਕੁੱਲੂ ਦੁਸਹਿਰਾ ਸਮਾਰੋਹ 'ਚ ਹਿੱਸਾ ਲੈਣਗੇ।

Continues below advertisement

JOIN US ON

Telegram