ਜਦੋਂ ਤੱਕ ਕੋਰੋਨਾ ਦੀ ਦਵਾਈ ਨਹੀ, ਉਦੋਂ ਤੱਕ ਢਿਲਾਈ ਨਹੀ- ਮੋਦੀ

Continues below advertisement

Parliament session: ਕੋਰੋਨਾਵਾਇਰਸ ਮਹਾਮਾਰੀ ਦੇ ਵਿਚਕਾਰ ਸੰਸਦ ਦਾ ਮੌਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੈਸ਼ਨ ਇੱਕ ਅਕਤੂਬਰ ਤੱਕ ਚੱਲੇਗਾ। ਸੰਸਦ ਦੇ ਹਰ ਸਦਨ ਵਿੱਚ ਪ੍ਰਤੀ ਦਿਨ ਚਾਰ ਘੰਟੇ ਦੇ ਸੈਸ਼ਨ ਹੋਣਗੇ। ਰਾਜ ਸਭਾ ਦਾ ਸੈਸ਼ਨ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ ਅਤੇ ਲੋਕ ਸਭਾ ਸੈਸ਼ਨ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇਗਾ।ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਲੋਕ ਸਭਾ ਨੂੰ ਇੱਕ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਲੱਦਾਖ ਦੇ ਸੰਬੰਧ ਵਿਚ ਲੋਕ ਸਭਾ ਵਿਚ ਰੁਕਣ ਦਾ ਪ੍ਰਸਤਾਵ ਦਿੱਤਾ ਹੈ।

Continues below advertisement

JOIN US ON

Telegram