ਰਾਫੇਲ ਜਹਾਜ਼ ਭਾਰਤੀ ਹਵਾਈ ਫੌਜ 'ਚ ਹੋ ਰਹੇ ਸ਼ਾਮਲ,ਅੰਬਾਲਾ 'ਚ ਪ੍ਰੋਗਰਾਮ ਜਾਰੀ

Continues below advertisement
ਰਾਫੇਲ ਜਹਾਜ਼ ਹਵਾਈ ਫੌਜ ਦੇ 17ਵੇਂ ਸਕੁਆਰਡ੍ਰਨ 'ਗੋਲਡਨ ਐਰੋ' ਦਾ ਹਿੱਸਾ ਹੋਣਗੇ। ਪੰਜ ਰਾਫੇਲ ਜਹਾਜ਼ ਪੰਜ ਜੁਲਾਈ ਨੂੰ ਫਰਾਂਸ ਤੋਂ ਅੰਬਾਲਾ ਏਅਰਬੇਸ 'ਤੇ ਪਹੁੰਚੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਰਾਫੇਲ ਨੂੰ ਹਵਾਈ ਫ਼ੌਜ 'ਚ ਰਸਮੀ ਤੌਰ 'ਤੇ ਸ਼ਾਮਲ ਕਰਨਗੇ।
ਰਤੀ ਹਵਾਈ ਫ਼ੌਜ ਦੇ ਬੇੜੇ 'ਚ ਅੱਜ ਯਾਨੀ ਵੀਰਵਾਰ ਰਾਫੇਲ ਜਹਾਜ਼ ਸ਼ਾਮਲ ਕੀਤੇ ਜਾਣਗੇ। ਫਰਾਂਸ ਤੋਂ ਆਏ ਪੰਜਾਂ ਰਾਫੇਲ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ ਅਧਿਕਾਰਤ ਤੌਰ 'ਤੇ ਅੰਬਾਲਾ ਏਅਰਬੇਸ 'ਤੇ ਆਪਣੇ ਬੇੜੇ 'ਚ ਸ਼ਾਮਲ ਕਰੇਗੀ।ਇਹ ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਵੀ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
Continues below advertisement

JOIN US ON

Telegram