ਆਪ ਨੇ ਪੰਜਾਬ ਪੁਲਸ ਨੂੰ ਆ ਕੀ ਬਣਾ ਦਿੱਤਾ? ਰਵਨੀਤ ਬਿੱਟੂ ਦਾ ਵੱਡਾ ਬਿਆਨ
ਆਪ ਨੇ ਪੰਜਾਬ ਪੁਲਸ ਨੂੰ ਆ ਕੀ ਬਣਾ ਦਿੱਤਾ? ਰਵਨੀਤ ਬਿੱਟੂ ਦਾ ਵੱਡਾ ਬਿਆਨ
ਦਿੱਲੀ ਤੋਂ ਅਸ਼ਰਫ਼ ਢੁੱਡੀ ਦੀ ਰਿਪੋਰਟ
ਗੁਲਦਸਤੇ ਭੇਜਣ ਵਰਗੇ ਕੰਮ ਕਰਵਾਉਣਾ ਸਿਰਫ਼ ਪੰਜਾਬ ਪੁਲਿਸ ਦਾ ਹੀ ਨਹੀਂ ਸਗੋਂ ਪੂਰੇ ਪੰਜਾਬੀ ਸਮਾਜ ਦਾ ਅਪਮਾਨ ਹੈ। ਅਰਵਿੰਦ ਕੇਜਰੀਵਾਲ ਚੋਣਾਂ ਦੌਰਾਨ ਆਪਣੇ ਆਪ 'ਤੇ ਹਮਲੇ ਦਾ ਡਰਾਮਾ ਕਰ ਸਕਦੇ ਹਨ। ਇਹ ਖੁਲਾਸਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਕੀਤੀ ਗਿਆ ਹੈ । ਉਹ ਖੁਦ 'ਤੇ ਹਮਲਾ ਕਰਵਾ ਕੇ ਭਾਜਪਾ ਨੂੰ ਦੋਸ਼ੀ ਠਹਿਰਾਉਣ ਦੀ ਤਿਆਰੀ ਕਰ ਰਹੇ ਹੈ।
ਰਵਨੀਤ ਬਿੱਟੂ ਨੇ ਅਰਵਿੰਦ ਕੇਜਰੀਵਾਲ 'ਤੇ ਆਪਣੇ ਹਲਫ਼ਨਾਮੇ ਵਿੱਚ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਵੀ ਆਰੋਪ ਲਗਾਇਆ। ਬਿੱਟੂ ਨੇ ਕਿਹਾ ਕਿ ਜੋ ਪਹਿਲਾਂ ਬੰਗਲਾ, ਕਾਰ ਅਤੇ ਸੁਰੱਖਿਆ ਨਾ ਲੈਣ ਦੀ ਗੱਲ ਕਰਦੇ ਸਨ, ਹੁਣ ਜ਼ੈੱਡ ਪਲੱਸ ਸੁਰੱਖਿਆ ਦਾ ਆਨੰਦ ਮਾਣ ਰਹੇ ਹਨ। ਗਣਤੰਤਰ ਦਿਵਸ 'ਤੇ ਪੰਜਾਬ ਦੀ ਝਾਕੀ ਨੂੰ ਸ਼ਾਮਲ ਕਰਨ 'ਤੇ 'ਆਪ' ਦੀ ਚੁੱਪੀ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਜਦੋਂ ਝਾਕੀ ਸ਼ਾਮਲ ਨਹੀਂ ਹੁੰਦੀ ਸੀ, ਤਾਂ ਕੇਜਰੀਵਾਲ ਅਤੇ ਭਗਵੰਤ ਮਾਨ ਕੇਂਦਰ ਸਰਕਾਰ ਨੂੰ ਕੋਸਦੇ ਸਨ। ਹੁਣ ਜਦੋਂ ਝਾਂਕੀ ਸ਼ਾਮਲ ਹੋ ਰਹੀ ਹੈ, ਤਾਂ ਉਹ ਧਨਵਾਦ ਵੀ ਨਹੀਂ ਕਹਿ ਰਹੇ ਹਨ।