Salman Khan ਨੂੰ ਫਿਰ ਧਮਕੀ, Lawrence Bishnoi ਨਾਲ ਰਾਜੀਨਾਮੇ ਦੀ ਮੰਗ

Salman Khan ਨੂੰ ਫਿਰ ਧਮਕੀ, Lawrence Bishnoi ਨਾਲ ਰਾਜੀਨਾਮੇ ਦੀ ਮੰਗ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਇਸ ਵਾਰ ਟ੍ਰੈਫਿਕ ਕੰਟਰੋਲ ਨੂੰ ਭੇਜੇ ਗਏ ਮੈਸੇਜ ਵਿੱਚ ਧਮਕੀ ਲਿਖੀ ਹੋਈ ਮਿਲੀ। ਮੈਸੇਜ ਭੇਜਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਦੱਸਿਆ ਹੈ।

ਸੂਤਰਾਂ ਨੇ ਦੱਸਿਆ ਕਿ ਮੁੰਬਈ ਟ੍ਰੈਫਿਕ ਪੁਲਿਸ ਦੇ ਵਟਸਐਪ ਨੰਬਰ 'ਤੇ ਧਮਕੀ ਭਰਿਆ ਸੰਦੇਸ਼ ਆਇਆ ਹੈ, ਜਿਸ 'ਚ ਅਦਾਕਾਰ ਸਲਮਾਨ ਖਾਨ ਤੋਂ ਲਾਰੇਂਸ ਬਿਸ਼ਨੋਈ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਨੂੰ ਖਤਮ ਕਰਨ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਇਹ ਮੈਸੇਜ ਭੇਜਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਹ ਸਲਮਾਨ ਅਤੇ ਲਾਰੈਂਸ ਗੈਂਗ ਵਿਚਕਾਰ ਸੁਲ੍ਹਾ ਕਰਵਾ ਦੇਵੇਗਾ, ਜਿਸ ਲਈ ਉਸ ਨੇ ਪੈਸੇ ਮੰਗੇ ਹਨ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਸਲਮਾਨ ਖਾਨ ਦਾ ਹਾਲ ਬਾਬਾ ਸਿੱਦੀਕੀ ਤੋਂ ਵੀ ਮਾੜਾ ਹੋਵੇਗਾ। 

JOIN US ON

Telegram
Sponsored Links by Taboola