Shoe Attack On Amit Shah | ਭਾਸ਼ਣ ਦੌਰਾਨ ਦਿਵਿਆਂਗ ਨੇ ਅਮਿਤ ਸ਼ਾਹ ਵੱਲ ਮਾਰੀ ਜੁੱਤੀ - ਵੀਡੀਓ
Shoe Attack On Amit Shah | ਭਾਸ਼ਣ ਦੌਰਾਨ ਦਿਵਿਆਂਗ ਨੇ ਅਮਿਤ ਸ਼ਾਹ ਵੱਲ ਮਾਰੀ ਜੁੱਤੀ - ਵੀਡੀਓ
#Haryana #Karnala #Amitshah #abplive
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਹ ਹਰਿਆਣਾ ਦੇ ਕਰਨਾਲ ਆਏ ਹੋਏ ਸਨ
ਜਿਥੇ ਸੈਕਟਰ 4 ਸਥਿਤ ਦੁਸਹਿਰਾ ਗਰਾਊਂਡ ਵਿੱਚ ਕਰਵਾਏ ਅੰਤੋਦਿਆ ਮਹਾਂਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੰਬੋਧਨ ਦੌਰਾਨ ਇਕ ਅਪਾਹਜ ਨੌਜਵਾਨ ਨੇ ਅਮਿਤ ਸ਼ਾਹ ਵੱਲ ਜੁੱਤੀ ਸੁੱਟ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਟੇਜ 'ਤੇ ਭਾਸ਼ਣ ਦੇ ਰਹੇ ਸਨ ਤਾਂ ਪੰਡਾਲ 'ਚ ਮੌਜੂਦ ਕੁਰੂਕਸ਼ੇਤਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਅਸ਼ਲੀਲ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ 'ਤੇ ਉਥੇ ਮੌਜੂਦ ਲੋਕਾਂ ਨੇ ਉਸ ਨੂੰ ਸ਼ਾਂਤ ਕੀਤਾ।
ਇਸ ਤੋਂ ਬਾਅਦ ਜਦੋਂ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਆਪਣਾ ਭਾਸ਼ਣ ਦਿੱਤਾ। ਜਦੋਂ ਉਹ ਆਪਣਾ ਭਾਸ਼ਣ ਖਤਮ ਕਰਕੇ ਮੁੱਖ ਮੰਤਰੀ ਅਤੇ ਸਾਰੇ ਮੰਤਰੀਆਂ ਸਮੇਤ ਜਨਤਾ ਦਾ ਸਵਾਗਤ ਕਰਨ ਲਈ ਅੱਗੇ ਆਏ ਤਾਂ ਰਵਿੰਦਰ ਸਿੰਘ ਨੇ ਆਪਣੀ ਜੁੱਤੀ ਮੁੱਖ ਸਟੇਜ ਵੱਲ ਸੁੱਟ ਦਿੱਤੀ। ਸਟੇਜ ਅਤੇ ਪੰਡਾਲ ਵਿਚਕਾਰ ਦੂਰੀ ਹੋਣ ਕਾਰਨ ਕਿਸੇ ਨੂੰ ਵੀ ਜੁੱਤੀ ਨਹੀਂ ਲੱਗੀ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਰਵਿੰਦਰ ਨੂੰ ਹਿਰਾਸਤ 'ਚ ਲੈ ਲਿਆ।
ਰਵਿੰਦਰ ਨੇ ਦੱਸਿਆ ਕਿ ਉਸ ਦੀ ਅਪੰਗਤਾ ਪੈਨਸ਼ਨ ਕੱਟ ਦਿੱਤੀ ਗਈ ਹੈ। ਉਸ ਨੂੰ ਸਰਕਾਰੀ ਦਫ਼ਤਰਾਂ ਤੋਂ ਧੱਕੇਸ਼ਾਹੀਆਂ ਮਿਲ ਰਹੀਆਂ ਹਨ। ਆਨਲਾਈਨ ਹੋਣ ਦੇ ਬਾਵਜੂਦ ਮੁਲਾਜ਼ਮ ਉਸ ਤੋਂ ਪੈਸੇ ਮੰਗ ਰਹੇ ਹਨ। ਇਸ ਤੋਂ ਦੁਖੀ ਹੋ ਕੇ ਉਸ ਨੇ ਜੁੱਤੀ ਸੁੱਟ ਕੇ ਆਪਣਾ ਵਿਰੋਧ ਦਰਜ ਕਰਵਾਇਆ ਹੈ। ਪੁਲਿਸ ਵਾਲਿਆਂ ਨੇ ਰਵਿੰਦਰ ਨੂੰ ਹਿਰਾਸਤ ਚ ਲੈ ਲਿਆ ਹੈ ਤੇ ਪੁੱਛਗਿੱਛ ਕਰ ਰਹੀ ਹੈ।